ਕੈਨਬਰਾ¸ ਇੰਗਲੈਂਡ ਨੇ ਭਾਰਤ ਤੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਤਿਕੋਣੀ ਲੜੀ ਤੋਂ ਪਹਿਲਾਂ ਇੱਥੇ ਇਕ ਅਭਿਆਸ ਮੈਚ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਉਸਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾ ਕੇ ਵਿਰੋਧੀ ਟੀਮਾਂ ਨੂੰ ਆਪਣੀਆਂ ਤਿਆਰੀਆਂ ਦੇ ਸੰਕੇਤ ਦਿੱਤਾ।
ਇੰਗਲੈਂਡ ਦੀ ਟੀਮ ਨੇ ਆਸਟ੍ਰੇਲੀਆ ਕੈਪੀਟਲ ਟੈਰੀਟਰੀ ਵਿਰੁੱਧ 50 ਓਵਰਾਂ ਦੇ ਮੈਚ ਵਿਚ 216 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਉਸਦੇ ਬੱਲੇਬਾਜ਼ ਇਯਾਨ ਬੈੱਲ, ਮੋਇਨ ਅਲੀ, ਜੇਮਸ ਟੇਲਰ ਤੇ ਛੇਵੇਂ ਨੰਬਰ ਦੇ ਬੱਲੇਬਾਜ਼ ਜੋਏ ਰੂਟ ਨੇ ਅਰਧ ਸੈਂਕੜੇ ਲਗਾਏ।
ਇੰਗਲਿਸ਼ ਟੀਮ ਨੇ 50 ਓਵਰਾਂ ਵਿਚ 6 ਵਿਕਟਾਂ 'ਤੇ 364 ਦੌੜਾਂ ਬਣਾਈਆਂ। ਬੋਪਾਰਾ ਨੇ 27 ਗੇਂਦਾਂ ਵਿਚ 56, ਰੂਟ ਨੇ 47 ਗੇਂਦਾਂ ਵਿਚ 56, ਟੇਲਰ ਨੇ 55, ਬੈੱਲ ਨੇ 51 ਤੇ ਅਲੀ ਨੇ 50 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿਚ ਵੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਜੇਮਸ ਟ੍ਰੇਡਵੈੱਲ ਨੇ 11 ਦੌੜਾਂ 'ਤੇ 3 ਵਿਕਟਾਂ ਲਈਆਂ ਜਦਕਿ ਅਲੀ ਨੇ 14 ਦੌੜਾਂ 'ਤੇ ਦੋ ਵਿਕਟਾਂ ਲਈਆਂ। ਇੰਗਲੈਂਡ ਨੇ ਵਿਰੋਧੀ ਟੀਮ ਨੂੰ 32.4 ਓਵਰਾਂ ਵਿਚ 148 ਦੌੜਾਂ 'ਤੇ ਢੇਰ ਕਰ ਦਿੱਤਾ।
ਇੰਗਲੈਂਡ ਨੂੰ ਤਿਕੋਣੀ ਲੜੀ ਦਾ ਪਹਿਲਾ ਮੈਚ ਸਿਡਨੀ ਵਿਚ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਵਿਰੁੱਧ ਪਹਿਲਾ ਮੈਚ ਖੇਡਣਾ ਹੈ।
ਹੋਰ ਤਰੀਕੇ ਨਾਲ ਵੀ ਨਿਬੇੜਿਆ ਜਾ ਸਕਦਾ ਸੀ KP ਮਾਮਲਾ: ਬ੍ਰਾਡ
NEXT STORY