ਸਿਡਨੀ¸ ਆਸਟ੍ਰੇਲੀਆ ਹੱਥੋਂ ਟੈਸਟ ਲੜੀ ਵਿਚ 0-2 ਦੀ ਹਾਰ ਦੌਰਾਨ ਭਾਰਤੀ ਗੇਂਦਬਾਜ਼ੀ ਇਕਾਈ ਨੂੰ ਭਾਵੇਂ ਹੀ ਚਾਰੇ-ਪਾਸਿਓਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਪਰ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਮਿਯਨ ਫਲੇਮਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਖਿਡਾਰੀਆਂ ਦੇ ਮੌਜੂਦਾ ਸਮੂਹ ਨੂੰ ਬਰਕਰਾਰ ਰੱਖਣ ਨਾਲ ਕੁਝ ਸਮੇਂ ਬਾਅਦ ਫਾਇਦਾ ਮਿਲੇਗਾ।
ਫਲੇਮਿੰਗ ਨੇ ਕਿਹਾ, ''ਮੈਂ ਇਸ ਗੇਂਦਬਾਜ਼ੀ ਇਕਾਈ ਨੂੰ ਇਕੱਠੇ ਰੱਖਣਾ ਚਾਹੁੰਦਾ ਹਾਂ, ਜਿਸ ਨਾਲ ਕਿ ਉਹ ਸਿੱਖਦੇ ਰਹਿਣ। ਅਜਿਹਾ ਲੱਗ ਰਿਹਾ ਕਿ ਇਸ਼ਾਂਤ ਸ਼ਰਮਾ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਆ ਰਹੀ ਹੈ। ਉਮੇਸ਼ ਯਾਦਵ ਤੇ ਵਰੁਣ ਆਰੋਨ ਦੇ ਰੂਪ ਵਿਚ ਉਨ੍ਹਾਂ ਕੋਲ ਦੋ ਅਜਿਹੇ ਗੇਂਦਬਾਜ਼ ਹਨ ਜਿਹੜੇ 90 ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ ਤੇ ਨਾਲ ਹੀ ਗੇਂਦ ਨੂੰ ਸਵਿੰਗ ਵੀ ਕਰਵਾ ਸਕਦੇ ਹਨ। ਦੁਨੀਆ ਵਿਚ ਕਾਫੀ ਸਾਰੇ ਅਜਿਹੇ ਗੇਂਦਬਾਜ਼ ਨਹੀਂ ਹੈ ਜਿਹੜੇ ਅਜਿਹਾ ਕਰ ਸਕਦੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਵੱਧ ਤੋਂ ਵੱਧ ਖਿਡਾਉਣਾ ਚਾਹੁੰਦਾ ਹਾਂ।''
ਇਸ ਤੇਜ਼ ਗੇਂਦਬਾਜ਼ ਨੇ ਕਿਹਾ, ''ਮੁਹੰਮਦ ਸ਼ੰਮੀ ਪ੍ਰਭਾਵਸ਼ਾਲੀ ਹੈ ਪਰ ਉਹ ਕਾਫੀ ਤੇਜ਼ ਗਤੀ ਨਾਲ ਗੇਂਦ ਨਹੀਂ ਕਰਦਾ ਤੇ ਨਾ ਹੀ ਗੇਂਦ ਨੂੰ ਵੱਧ ਮੂਵ ਕਰਵਾਉਂਦਾ ਹੈ । ਉਹ ਔਸਤ ਗੇਂਦਬਾਜ਼ ਹੈ। ਇਸ ਦੇ ਨਾਲ ਭੁਵਨੇਸ਼ਵਰ ਕੁਮਾਰ ਵੀ ਹੈ ਜਿਸ ਸਵਿੰਗ ਗੇਂਦਬਾਜ਼ੀ ਦੇ ਰੂਪ ਵਿਚ ਭਾਰਤ ਨੂੰ ਤੋਹਫਾ ਮਿਲਿਆ ਹੈ ਤੇ ਅਨੁਕੂਲ ਹਾਲਾਤਾਂ ਵਿਚ ਭਾਰਤ ਨੂੰ ਉਸ ਨੂੰ ਖਿਡਾ ਸਕਦਾ ਹੈ।
ਫਲੇਮਿੰਗ ਦਾ ਮੰਨਣਾ ਹੈ ਕਿ ਮੁਹੰਮਦ ਸ਼ੰਮੀ ਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵਰਗੇ ਗੇਂਦਬੁਜ਼ ਕੁਝ ਮੌਕਿਆਂ 'ਤੇ ਵਿਕਟਾਂ ਲੈ ਸਕਦੇ ਹਨ ਪਰ ਇਸ ਲਈ ਕੀਮਤ ਚੁਕਾਉਣੀ ਪੈਂਦੀ ਹੈ ਤੇ ਸਮਾਂ ਆ ਗਿਆ ਹੈ ਕਿ ਇਹ ਦੋਵੇਂ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ।
ਤਿਕੋਣੀ ਲੜੀ ਤੋਂ ਪਹਿਲਾਂ ਅਭਿਆਸ 'ਚ ਇੰਗਲੈਂਡ ਨੇ ਦਿਖਾਇਆ ਜਲਵਾ
NEXT STORY