ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੇ ਆਸਟ੍ਰੇਲੀਆ ਵਿਰੁੱਧ ਟੈਸਟ ਸੀਰੀਜ਼ 'ਚ 2-0 ਨਾਲ ਭਾਰਤ ਦੀ ਹਾਰ ਤੋਂ ਬਾਅਦ ਗੇਂਦਬਾਜ਼ੀ ਖੇਮੇ ਤੋਂ ਨਿਰਾਸ਼ਾ ਪ੍ਰਗਟ ਕੀਤੀ ਹੈ। ਦ੍ਰਾਵਿੜ ਨੇ ਕਿਹਾ ਕਿ ਵਿਦੇਸ਼ੀ ਜ਼ਮੀਨ 'ਤੇ ਵਧੀਆ ਪ੍ਰਦਰਸ਼ਨ ਕਰਨ ਲਈ ਟੀਮ ਨੂੰ ਦੇਸ਼ ਤੋਂ ਬਾਹਰ ਲੰਬੇ ਸਮੇਂ ਤੱਕ ਖੇਡਣ ਦੀ ਜ਼ਰੂਰਤ ਹੈ।
ਦ੍ਰਾਵਿੜ ਨੇ ਕਿਹਾ ਕਿ ਅਸੀਂ ਦੇਸ਼ 'ਚ ਖੇਡਣ ਦੌਰਾਨ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ। ਟੀਮ ਦੇ ਬੱਲੇਬਾਜ਼ੀ ਖੇਮੇ 'ਚ ਬਹੁਤ ਸੁਧਾਰ ਹੋਇਆ ਹੈ ਅਤੇ ਇਸ ਤੋਂ ਇਲਾਵਾ ਸਾਡੇ ਕੋਲ ਬਿਹਤਰੀਨ ਸਪਿਨਰ ਵੀ ਮੌਜੂਦ ਹਨ। ਜੇਕਰ ਅਸੀਂ ਦੇਸ਼ ਤੋਂ ਬਾਹਰ ਜਿਆਦਾ ਖੇਡਾਂਗਾ ਤਾਂ ਮੈਨੂੰ ਯਕੀਨ ਹੈ ਕਿ ਸਾਡੀ ਰੈਂਕਿੰਗ 'ਚ ਵੀ ਸੁਧਾਰ ਹੋਵੇਗਾ।
ਦ੍ਰਾਵਿੜ ਨੇ ਕਿਹਾ ਕਿ ਬੇਸ਼ੱਕ ਟੀਮ ਦਾ ਵਰਤਮਾਨ ਗੇਦਬਾਜ਼ੀ ਖੇਮਾ ਕਈ ਵਿਦੇਸ਼ੀ ਦੌਰਿਆਂ 'ਚ ਅਸਫ਼ਲ ਰਿਹਾ ਹੈ ਅਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ ਪਰ ਭਾਰਤ ਦੇ ਕੋਲ ਇਸ ਸਮੇਂ ਇਹ ਸ੍ਰੇਸ਼ਟ ਗੇਂਦਬਾਜ਼ ਕਹੇ ਜਾ ਸਕਦੇ ਹਨ ਜਿਨ੍ਹਾਂ ਨੇ ਘਰੇਲੂ ਕ੍ਰਿਕਟ 'ਚ ਬਿਹਤਰੀਨ ਨਤੀਜੇ ਦਿੱਤੇ ਹਨ। ਉਮੀਦ ਹੈ ਕਿ ਆਉਣ ਵਾਲੇ 6-7 ਮਹੀਨਿਆਂ 'ਚ ਹਾਲਾਤ ਜ਼ਰੂਰ ਸੁਧਰਨਗੇ।
ਵਿੰਡੀਜ਼ ਚੋਣਕਾਰਾਂ 'ਤੇ ਭੜਕਿਆ ਗੇਲ
NEXT STORY