ਪੇਸ਼ਾਵਰ- ਪਾਕਿਸਤਾਨ 'ਚ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਅੱਜ ਕਿਹਾ ਕਿ ਬਾਲੀਵੁੱਡ ਦੇ ਮਹਾਨ ਅਭਿਨੇਤਾ ਦਿਲੀਪ ਕੁਮਾਰ ਦੇ ਪੁਸ਼ਤੈਨੀ ਘਰ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਉਸ ਨੂੰ ਰਾਸ਼ਟਰੀ ਧਰੋਹਰ ਵਾਲੀ ਥਾਂ ਬਣਾਇਆ ਜਾਵੇਗਾ। ਮਿਊਜ਼ੀਅਮ ਪੇਸ਼ਾਵਰ ਦੇ ਨਿਦੇਸ਼ਕ ਬਖਤ ਮੁਹੰਮਦ ਨੇ ਕਿਹਾ ਕਿ ਪਹਿਲੇ ਪੜਾਅ 'ਚ ਉਨ੍ਹਾਂ ਦੇ ਘਰ ਦੀ ਮੁਰੰਮਤ ਕਰਵਾਈ ਜਾਵੇਗੀ। ਉਸ ਤੋਂ ਬਾਅਦ ਘਰ ਨੂੰ ਮਿਊਜ਼ੀਅਮ ਦਾ ਰੂਪ ਦਿੱਤਾ ਜਾਵੇਗਾ ਤਾਂ ਕਿ ਇਹ ਰਾਸ਼ਟਰੀ ਧਰੋਹਰ ਬਣ ਸਕੇ। ਦੋਹਾਂ ਦੇਸ਼ਾਂ 'ਚ ਮਸ਼ਹੂਰ ਦਿਲੀਪ ਕੁਮਾਰ ਉਰਫ ਯੂਸੁਫ ਖਾਨ ਦਾ ਜਨਮ 1922 'ਚ ਪੇਸ਼ਵਾਰ 'ਚ ਹੋਇਆ ਸੀ। ਪਾਕਿਸਤਾਨ 'ਚ ਲੰਬੇ ਸਮੇਂ ਤੋਂ ਉਨ੍ਹਾਂ ਦੇ ਹੋਰ ਘਰਾਂ ਦੇ ਜੱਦੀ ਘਰ ਦੇ ਮੁਰੰਮਤ ਕਰਵਾਏ ਜਾਣ ਦੀ ਮੰਗ ਹੋ ਰਹੀ ਹੈ।
ਵਰੁਣ-ਯਾਮੀ ਦੀਆਂ ਹੌਟ ਲਿਪਲੌਕ ਵਾਲੀਆਂ ਤਸਵੀਰਾਂ ਹੋਇਆ ਵਾਇਰਲ
NEXT STORY