ਮੁੰਬਈ- ਬਾਲੀਵੁੱਡ 'ਚ ਹੁਣ ਤੱਕ ਸਿਰਫ ਇਮਰਾਨ ਹਾਸ਼ਮੀ ਨੂੰ ਕਿਸਿੰਗ ਸੀਨ ਦਾ ਖਿਤਾਬ ਮਿਲਿਆ ਹੈ ਪਰ ਲੱਗਦਾ ਹੈ ਕਿ ਹੁਣ ਇਹ ਖਿਤਾਬ ਵਰੁਣ ਦੇ ਨਾਂ ਹੋਣ ਜਾ ਰਿਹਾ ਹੈ। ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਬਦਲਾਪੁਰ' 'ਚ ਆਪਣੀ ਕੋ-ਸਟਾਰ ਯਾਮੀ ਗੌਤਮ ਨਾਲ ਲਿਪਲੌਕ ਕਰਦੇ ਨਜ਼ਰ ਆਉਣਗੇ। ਵਰੁਣ ਧਵਨ ਇਸ ਤੋਂ ਪਹਿਲਾਂ 'ਮੈਂ ਤੇਰਾ ਹੀਰੋ' ਅਤੇ 'ਹੰਪਟੀ ਸ਼ਰਮਾ ਕੀ ਦੁਲਹਨੀਆਂ' 'ਚ ਵੀ ਆਪਣੀ ਹੀਰੋਇਨ ਨਾਲ ਲਿਪਲੌਕ ਕਰਦੇ ਦੇਖੇ ਗਏ ਸਨ। ਫਿਲਮ 'ਬਦਲਾਪੁਰ' ਇਕ ਡਰਾਮਾ ਫਿਲਮ ਹੈ, ਜਿਸ 'ਚ ਵਰੁਣ, ਯਾਮੀ ਗੌਤਮ, ਦਿਵਿਆ ਦੱਤਾ, ਰਾਧਿਕਾ ਆਪਟੇ ਨਾਲ ਨਵਾਜ਼ੁਦੀਨ ਸਿਦਿਕੀ ਅਤੇ ਹੁਮਾ ਕੁਰੈਸ਼ੀ ਵੀ ਨਜ਼ਰ ਆਉਣਗੇ। ਇਹ ਫਿਲਮ 20 ਫਰਵਰੀ ਨੂੰ ਸਿਲਵਰ ਸਕ੍ਰੀਨ 'ਤੇ ਦਸਤਕ ਦੇਵੇਗੀ।
ਆਖਿਰ ਕਿਉਂ ਪਰਿਣੀਤੀ ਚੋਪੜਾ ਦੀਆਂ ਉੱਡੀਆਂ ਰਾਤਾਂ ਦੀਆਂ ਨੀਂਦਾ
NEXT STORY