ਕ੍ਰਾਈਸਟਚਰਚ ਵਿਖੇ ਨਿਊਜ਼ੀਲੈਂਡ ਨਾਲ ਹੋਏ ਪਹਿਲੇ ਵਨਡੇ ਮੈਚ 'ਚ ਸ਼੍ਰੀਲੰਕਨ ਕ੍ਰਿਕਟਰ ਮਹੇਲਾ ਜੈਵਰਧਨੇ ਨੇ ਤੀਜੇ ਨੰਬਰ ਦੇ ਕੀਵੀ ਬੱਲੇਬਾਜ਼ ਕੇਨ ਵਿਲੀਅਮਸ ਦਾ ਆਫ-ਸਪਿਨਰ ਸਚਿੱਤਰਾ ਸੇਨਨਾਇਕੇ ਦੀ ਗੇਂਦ 'ਤੇ ਪਹਿਲੀ ਸਲਿਪ 'ਤੇ ਇਕ ਸ਼ਾਨਦਾਰ ਕੈਚ ਫੜ੍ਹ ਕੇ ਉਸ ਨੂੰ ਪੈਵੇਲੀਅਨ ਤੋਰਿਆ। ਉੱਪਰ ਦੇਖੋ ਉਸ ਦੇ ਕੈਚ ਦੀ ਸ਼ਾਨਦਾਰ ਵੀਡੀਓ-
ਪਹਿਲਾਂ ਬੱਲੇਬਾਜ਼ੀ ਕਰਦੇ ਸਮੇਂ ਸ਼੍ਰੀਲੰਕਾ ਸਿਰਫ 218 ਦੌੜਾਂ ਹੀ ਬਣਾ ਸਕੀ, ਜੈਵਰਧਨੇ (104, 107 ਗੇਂਦਾਂ) ਤੋਂ ਛੁੱਟ ਹੋਰ ਕੋਈ ਬੱਲੇਬਾਜ਼ 25 ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।
ਜਵਾਬ 'ਚ ਕੀਵੀ ਟੀਮ ਇਕ ਵਾਰ 11.1 ਓਵਰ 'ਚ 77 ਦੌੜਾਂ 'ਤੇ 4 ਵਿਕਟ ਡਿੱਗਣ ਤੋਂ ਬਾਅਦ ਮੁਸ਼ਕਲ 'ਚ ਪੈ ਗਈ ਪਰ ਆਲਰਾਊਂਡਰ ਕੋਰੀ ਐਂਡਰਸਨ ਨੇ 81 ਦੌੜਾਂ ਬਣਾ ਕੇ 43 ਓਵਰਾਂ 'ਚ ਟੀਚਾ ਸਰ ਕਰਾਉਣ 'ਚ ਅਹਿਮ ਯੋਗਦਾਨ ਪਾਇਆ।
ਐਂਡਰਸਨ ਮੈਨ ਆਫ ਦੀ ਮੈਚ ਐਲਾਨਿਆ ਗਿਆ। ਨਿਊਜ਼ੀਲੈਂਡ 7 ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੈ ਅਤੇ ਦੂਜਾ ਮੈਚ 15 ਜਨਵਰੀ ਨੂੰ ਹੈਮਿਲਟਨ ਵਿਖੇ ਖੇਡਿਆ ਜਾਵੇਗਾ।
ਟੈਸਟ ਹਾਰ ਤੋਂ ਬਾਅਦ ਆਸਟ੍ਰੇਲੀਆ ਭਾਰਤ ਨੂੰ ਘੱਟ ਨਾ ਸਮਝੇ: ਹਸੀ
NEXT STORY