ਮੈਲਬੋਰਨ- ਭਾਰਤ ਤੇ ਪਾਕਿਸਤਾਨ ਵਿਚਾਲੇ ਐਡਿਲੇਡ 'ਚ 15 ਫਰਵਰੀ ਨੂੰ ਹੋਣ ਵਾਲਾ ਵਿਸ਼ਵ ਕੱਪ ਕ੍ਰਿਕਟ ਦਾ ਮੈਚ ਖੇਡ ਦੇ ਇਤਹਾਸ 'ਚ ਸਭ ਤੋਂ ਜ਼ਿਆਦਾ ਵੇਖਿਆ ਜਾਣ ਵਾਲਾ ਮੈਚ ਬਣ ਸਕਦਾ ਹੈ ਤੇ ਇੱਕ ਰਿਪੋਰਟ ਅਨੁਸਾਰ ਇਸ ਨੂੰ ਇੱਕ ਅਰਬ ਤੋਂ ਜ਼ਿਆਦਾ ਦਰਸ਼ਕ ਵੇਖ ਸਕਦੇ ਹਨ। 'ਦੱਖਣੀ ਆਸਟ੍ਰੇਲੀਅਨ' ਅਖਬਾਰਾਂ ਅਨੁਸਾਰ ਗਰੁੱਪ ਬੀ ਦਾ ਇਹ ਮੈਚ ਇਨ੍ਹਾਂ ਦੋਹਾਂ ਟੀਮਾਂ 'ਚ 30 ਮਾਰਚ 2011 ਨੂੰ ਮੋਹਾਲੀ ਵਿਖੇ ਖੇਡੇ ਗਏ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਦਾ ਰਿਕਾਰਡ ਤੋੜ ਸਕਦਾ ਹੈ। ਉਸ ਨੂੰ 98 ਕਰੋੜ 80 ਲੱਖ ਲੋਕਾਂ ਨੇ ਵੇਖਿਆ ਸੀ। ਕਿਹਾ ਗਿਆ ਹੈ ਕਿ ਇਸ ਮੈਚ ਦੇ ਸਾਰੇ ਟਿਕਟ 6 ਮਹੀਨੇ ਪਹਿਲਾਂ ਹੀ ਵਿਕ ਗਏ ਹਨ। ਪਾਕਿਸਤਾਨ ਅਜੇ ਤੱਕ ਵਿਸ਼ਵ ਕੱਪ 'ਚ ਕਦੇ ਭਾਰਤ ਤੋਂ ਨਹੀਂ ਜਿੱਤ ਸਕਿਆ ਹੈ।ਇਨ੍ਹਾਂ ਦੋਹਾਂ ਟੀਮਾਂ 'ਚ ਵਿਸ਼ਵ ਕੱਪ 'ਚ ਪਹਿਲਾ ਮੁਕਾਬਲਾ 1992 'ਚ ਹੋਇਆ ਸੀ, ਜਿਸ ਦੀ ਮੇਜ਼ਬਾਨੀ ਵੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਕੀਤੀ ਸੀ।ਭਾਰਤ ਨੇ ਉਦੋਂ ਤੋਂ ਪਾਕਿਸਤਾਨ ਖਿਲਾਫ ਵਿਸ਼ਵ ਕੱਪ 'ਚ ਜੋ 5 ਮੈਚ ਖੇਡੇ ਉਨ੍ਹਾਂ ਸਾਰਿਆਂ 'ਚ ਉਸ ਨੇ ਜਿੱਤ ਦਰਜ ਕੀਤੀ।
ਬੈਲੂਨ ਡੀ'ਓਰ ਜਿੱਤਣ ਵਾਲੇ ਰੋਨਾਲਡੋ ਦੀ ਗਰਲਫ੍ਰੈਂਡ ਦੀਆਂ ਬੋਲਡ ਤਸਵੀਰਾਂ
NEXT STORY