ਜਿਊਰਿਖ- ਫੁੱਟਬਾਲ ਦੀ ਦੁਨੀਆ ਦਾ ਵੱਡਾ ਨਾਂ ਪੁਰਤਗਾਲ ਦੇ ਸਟਾਈਲਿਸ਼ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਵਿਰੋਧੀ ਲਿਓਨਲ ਮੈਸੀ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਦੂਜੇ ਸਾਲ ਫੀਫਾ ਬੈਲਨ ਡੀ'ਓਰ ਐਵਾਰਡ ਆਪਣੇ ਨਾਂ ਕਰ ਲਿਆ ਹੈ।
ਰੀਅਲ ਮੈਡ੍ਰਿਡ ਦੇ ਫਾਰਵਰਡ ਰੋਨਾਲਡੋ ਨੂੰ ਆਪਣੇ ਵਿਰੋਧੀ ਮੰਨੇ ਜਾਣ ਵਾਲੇ ਅਰਜਨਟੀਨਾ ਦੇ ਮੈਸੀ ਦੇ ਮੁਕਾਬਲੇ ਦੁਗਣੀ ਵੋਟ ਹਾਸਲ ਹੋਈ ਅਤੇ ਕੁੱਲ ਤੀਜੀ ਵਾਰ ਉਸ ਦੇ ਹਿੱਸੇ 'ਚ ਫੀਫਾ ਦਾ ਬੈਲਨ ਡੀ'ਓਰ ਐਵਾਰਡ ਆਇਆ ਜਦਕਿ ਮੈਸੀ ਦੂਜੇ ਅਤੇ ਜਰਮਨੀ ਦੇ ਗੋਲਕੀਪਰ ਮੈਨੂਏਲ ਨਾਇਰ ਤੀਜੇ ਸਥਾਨ 'ਤੇ ਰਿਹਾ। ਰੋਨਾਲਡੋ ਨੇ ਤੀਜੀ ਵਾਰ ਸ੍ਰੇਸ਼ਟ ਖਿਡਾਰੀ ਦਾ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਉਹ ਆਪਣੀ ਟੀਮ ਹੀ ਨਹੀਂ ਸਗੋਂ ਦੁਨੀਆ ਦਾ ਮਹਾਨ ਖਿਡਾਰੀ ਬਣਨਾ ਚਾਹੁੰਦਾ ਹੈ।
ਰੋਨਾਲਡੋ ਦੀ ਗਰਲਫ੍ਰੈਂਡ ਮਾਡਲ ਇਰੀਨਾ ਸ਼ਾਇਕ ਵੀ ਆਪਣੇ ਪ੍ਰੇਮੀ ਦੀ ਕਾਮਯਾਬੀ 'ਤੇ ਬਹੁਤ ਖੁਸ਼ ਹੋਵੇਗੀ। ਦੇਖੋ ਇਰੀਨਾ ਦੀਆਂ ਕੁਝ ਬੋਲਡ ਤਸਵੀਰਾਂ-
ਦੇਖੋ ਜੈਵਰਧਨੇ ਨੇ ਚੱਕਰੀ ਬਣ ਕੇ ਕੀਤਾ ਸ਼ਾਨਦਾਰ ਕੈਚ (ਵੀਡੀਓ)
NEXT STORY