ਨਵੀਂ ਦਿੱਲੀ- ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਸੱਟ ਤੋਂ ਉੱਭਰਨ ਤੋਂ ਬਾਅਦ ਇਕ ਵਾਰ ਫਿਰ ਮੈਦਾਨ 'ਤੇ ਵਾਪਸੀ ਕਰ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਆਗਾਮੀ ਘਰੇਲੂ ਰਣਜੀ ਸੈਸ਼ਨ 'ਚ ਬਿਹਤਰ ਪ੍ਰਦਰਸ਼ਨ ਕਰਨਾ ਹੀ ਉਸ ਦਾ ਮਕਸਦ ਹੈ।
ਨਵੰਬਰ 2012 ਤੋਂ ਜਨਵਰੀ 2015 ਤੱਕ ਇਰਫਾਨ ਨੇ ਸਿਰਫ 3 ਪ੍ਰਥਮ ਸ਼੍ਰੇਣੀ ਮੈਚ ਹੀ ਖੇਡੇ ਹਨ, ਜਦਕਿ ਸੱਟ ਕਾਰਨ ਜਿਆਦਾ ਸਮਾਂ ਉਹ ਬਾਹਰ ਹੀ ਰਿਹਾ। ਇਰਫਾਨ ਨੇ ਕਿਹਾ ਕਿ ਇਹ ਬਹੁਤ ਚੰਗਾ ਹੈ ਕਿ ਮੈਂ ਫਿਰ ਤੋਂ ਖੇਡ ਰਿਹਾ ਹਾਂ ਅਤੇ ਉਹ ਕਰ ਰਿਹਾ ਹਾਂ ਜਿਸ ਨਾਲ ਮੈਨੂੰ ਪਿਆਰ ਹੈ। ਮੈਨੂੰ ਆਸ ਹੈ ਕਿ ਮੈਂ ਆਉਣ ਵਾਲੇ ਪੂਰੇ ਸੈਸ਼ਨ ਦੌਰਾਨ ਵਧੀਆ ਪ੍ਰਦਰਸ਼ਨ ਕਰਾਂਗਾ। ਜਦੋਂ ਤੁਸੀਂ ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਕਰਦੇ ਹੋ ਤਾਂ ਹਮੇਸ਼ਾ ਚਿੰਤਾ ਰਹਿੰਦੀ ਹੈ ਚਾਹੇ ਸਭ ਕੁਝ ਚੰਗਾ ਰਿਹਾ ਹੋਵੇ। ਜ਼ਾਹਰ ਤੌਰ 'ਤੇ ਟੀਮ ਦੇ ਨਾਲ ਸਹਿਯੋਗ ਕਰਨਾ ਖਿਡਾਰੀ ਨੂੰ ਪਰਫੈਕਟ ਬਣਾਉਂਦਾ ਹੈ।
ਇਰਫਾਨ ਦੇ ਆਈਪੀਐੱਲ-2014 ਦੌਰਾਨ ਮੋਢੇ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਛੇ ਮਹੀਨਿਆਂ ਲਈ ਮੈਦਾਨ ਤੋਂ ਬਾਹਰ ਬੈਠਣਾ ਪਿਆ ਸੀ।
1992 ਤੋਂ ਬਾਅਦ ਆਸਟ੍ਰੇਲੀਆ ਦੀ ਧਰਤੀ 'ਤੇ ਭਾਰਤ-ਪਾਕਿ ਫਿਰ ਹੋਣਗੇ ਆਹਮੋ-ਸਾਹਮਣੇ
NEXT STORY