1979 'ਚ ਹੋਏ ਤੀਜੇ ਵਿਸ਼ਵ ਕੱਪ ਵਿਚ ਕੈਨੇਡਾ ਦੀ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ 'ਚ ਹਿੱਸਾ ਲਿਆ ਸੀ। ਉਸਦੇ ਨਾਲ ਦੁਨੀਆ ਦੀਆਂ 7 ਚੋਟੀ ਦੀਆਂ ਟੀਮਾਂ ਵਿਸ਼ਵ ਕੱਪ ਖੇਡ ਰਹੀਆਂ ਸਨ। ਕੈਨੇਡਾ ਦੀ ਟੀਮ ਨੂੰ ਪਿਛਲੇ ਵਿਸ਼ਵ ਕੱਪ ਦੀ ਈਸਟ ਅਫ਼ਰੀਕਾ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕਟ 'ਚ ਘੱਟ ਤਜ਼ਰਬੇਕਾਰ ਅਤੇ ਬਹੁਤ ਹੀ ਕਮਜ਼ੋਰ ਕੈਨੇਡਾ ਦੀ ਟੀਮ ਨੇ ਇਸ ਵਿਸ਼ਵ ਕੱਪ ਦੌਰਾਨ ਸਭ ਤੋਂ ਘੱਟ ਸਕੋਰ ਬਣਾਇਆ। ਸ਼ਾਇਦ ਉਸ ਨੂੰ ਕ੍ਰਿਕਟ ਦੀਆਂ ਬਾਰੀਕੀਆ ਦਾ ਅਜੇ ਪਤਾ ਹੀ ਨਹੀਂ ਸੀ ਪਰ ਇਸ ਵਿਸ਼ਵ ਕੱਪ 'ਚ ਉਸਨੂੰ ਪਤਾ ਚੱਲ ਗਿਆ ਸੀ ਕਿ ਕ੍ਰਿਕਟ ਏਨੀ ਆਸਾਨ ਨਹੀਂ ਹੈ ਅਤੇ ਇਸ ਵਿਚ ਤਜ਼ਰਬਾ ਬਹੁਤ ਅਹਿਮੀਅਤ ਰੱਖਦਾ ਹੈ। ਇਹ ਤਜ਼ਰਬੇ ਦੀ ਘਾਟ ਹੀ ਸੀ ਕਿ ਉਹ ਅਪਣੇ ਤਿੰਨ ਮੈਚਾਂ 'ਚ ਪਾਕਿਸਤਾਨ ਵਿਰੁੱਧ 139, ਆਸਟ੍ਰੇਲੀਆ ਵਿਰੁੱਧ 105 ਅਤੇ ਇੰਗਲੈਂਡ ਵਿਰੁੱਧ ਸਿਰਫ 45 ਦੌੜਾਂ ਹੀ ਜੋੜ ਸਕੀ ਸੀ। ਪਾਕਿਸਤਾਨ ਅਤੇ ਇੰਗਲੈਂਡ ਨੇ ਉਸਨੂੰ 8-8 ਵਿਕਟਾਂ ਨਾਲ ਜਦਕਿ ਆਸਟ੍ਰੇਲੀਆ ਨੇ 7 ਵਿਕਟਾਂ ਨਾਲ ਮਾਤ ਦਿੱਤੀ। ਉਹ ਪੂਰੇ ਵਿਸ਼ਵ ਕੱਪ 'ਚ ਤਿੰਨ ਮੈਚਾਂ ਚ ਸਿਰਫ਼ 289 ਦੌੜਾਂ ਹੀ ਬਣਾ ਪਾਈ ਜਿਹੜੀ²ਆਂ ਕਿ ਕ੍ਰਿਕਟ ਇਤਿਹਾਸ ਦੀਆਂ ਸਭ ਤੋਂ ਘੱਟ ਦੌੜਾਂ ਸਨ। ਜਿੰਨੀਆਂ ਦੌੜਾਂ ਉਸਦੀ ਪੂਰੀ ਟੀਮ ਨੇ ਬਣਾਈਆਂ ਓਨੀਆਂ ਤਾਂ ਕਿਸੇ ਟੀਮ ਦਾ ਇੱਕੋ ਖਿਡਾਰੀ ਹੀ ਬਣਾ ਸਕਦਾ ਸੀ। 14 ਜੂਨ 1979 ਨੂੰ ਮਾਨਚੈਸਟਰ ਦੇ ਓਲਡਟ੍ਰੈਫੋਰਡ ਵਿਖੇ ਇੰਗਲੈਂਡ ਵਿਰੁੱਧ ਖੇਡੇ ਗਏ ਗਰੁੱਪ ਮੈਚ 'ਚ ਕੈਨੇਡਾ ਦੇ ਫ਼ਰੈਂਕਲਿਨ ਡੈਨਿਸ ਨੇ ਹੀ 21 ਦੌੜਾਂ ਬਣਾਈਆਂ ਜਦਕਿ ਹੋਰ ਕੋਈ ਵੀ ਖਿਡਾਰੀ 5 ਤੋਂ ਵੱਧ ਦੌੜਾਂ ਨਾਂ ਬਣਾ ਸਕਿਆ। ਕੈਨੇਡਾ ਦੇ ਖਿਡਾਰੀ ਏਨੀ ਹੌਲੀ ਖੇਡੇ ਕਿ ਪੂਰੀ ਟੀਮ ਨੇ 40.3 ਓਵਰਾਂ 'ਚ ਸਿਰਫ਼ 45 ਦੌੜਾਂ ਹੀ ਬਣੀਆਂ। ਇੰਗਲੈਂਡ ਨੇ ਮੈਚ 277 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਜਿੱਤ ਲਿਆ ਸੀ।
ਵਨ-ਡੇ 'ਚ ਵੀ ਧੋਨੀ ਤੇ ਕੋਹਲੀ ਦਾ ਹੀ ਬੱਲਾ ਚੱਲਿਆ ਆਸਟ੍ਰੇਲੀਆ 'ਚ
NEXT STORY