ਨਵੀਂ ਦਿੱਲੀ¸ ਭਾਰਤ ਨੇ ਵਿਸ਼ਵ ਕੱਪ ਲਈ ਜਿਹੜੀ 15 ਮੈਂਬਰੀ ਟੀਮ ਚੁਣੀ ਹੈ,ਉਸਦੀ ਬੱਲੇਬਾਜ਼ੀ ਮਜ਼ਬੂਤ ਮੰਨੀ ਜਾ ਰਹੀ ਹੈ ਪਰ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਉਪ ਕਪਤਾਨ ਵਿਰਾਟ ਕੋਹਲੀ ਨੂੰ ਛੱਡ ਕੇ ਟੀਮ ਦੇ ਬਾਕੀ ਹੋਰਨਾਂ ਬੱਲੇਬਾਜ਼ਾਂ ਨੂੰ ਮਹਿਮਾਨ ਦੇਸ਼ਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਸੀਮਿਤ ਓਵਰਾਂ ਦੀ ਕ੍ਰਿਕਡਟ ਵਿਚ ਵੀ ਦੌੜਾਂ ਬਣਾਉਣ ਲਈ ਜੂਝਣਾ ਪਿਆ ਹੈ।
ਭਾਰਤ ਲਈ ਅਜੇ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਵਨ ਡੇ ਵਿਚ ਪਾਰੀ ਦਾ ਆਗਾਜ਼ ਕਰ ਰਹੇ ਹਨ। ਇਨ੍ਹਾਂ ਦੋਵਾਂ ਨੇ ਆਸਟ੍ਰੇਲੀਆ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਟੈਸਟ ਲੜੀ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ ਤੇ 'ਡਾਊਨ ਅੰਡਰ' ਅਰਥਾਤ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਉਨ੍ਹਾਂ ਦਾ ਓਵਰਆਲ ਰਿਕਾਰਡ ਵੀ ਪ੍ਰਭਾਵਸ਼ਾਲੀ ਨਹੀਂ ਹੈ। ਆਸਟ੍ਰੇਲੀਆ ਵਿਰੁੱਧ ਲੜੀ ਦੀਆਂ ਛੇ ਪਾਰੀਆਂ ਵਿਚ ਸਿਰਫ 167 ਦੌੜਾਂ ਬਣਾਉਣ ਵਾਲੇ ਧਵਨ ਨੇ ਵਿਸ਼ਵ ਕੱਪ ਦੇ ਮੇਜ਼ਬਾਨ ਦੇਸ਼ਾਂ ਵਿਚੋਂ ਹੁਣ ਤਕ ਸਿਰਫ ਕੀਵੀਆਂ ਦੀ ਧਰਤੀ 'ਤੇ ਚਾਰ ਵਨ ਡੇ ਖੇਡੇ ਹਨ ਜਿਨ੍ਹਾਂ ਵਿਚ ਉਹ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਇਨ੍ਹਾਂ ਚਾਰ ਮੈਚਾਂ ਵਿਚ ਉਸ ਨੇ 20.25 ਦੀ ਔਸਤ ਨਾਲ 81 ਦੌੜਾਂ ਬਣਾਈਆਂ ਹਨ ਜਿਨ੍ਹਾਂ ਵਿਚ ਉਸਦਾ ਸਰਵਉੱਚ ਸਕੋਰ 32 ਰਿਹਾ।
ਉਸਦੇ ਨਾਲ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਨ੍ਹਾਂ ਦੋਵੇਂ ਦੇਸ਼ਾਂ ਵਿਚ ਜ਼ਰੂਰ 22 ਵਨ ਡੇ ਖੇਡਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਵਿਚ ਉਸ ਨੇ 29.52 ਦੀ ਔਸਤ ਨਾਲ 502 ਦੌੜਾਂ ਬਣਾਈਆਂ ਹਨ। ਵਨ ਡੇ ਵਿਚ ਦੋਹਰਾ ਸੈਂਕੜਾ ਲਗਾਉਣ ਵਾਲੇ ਰੋਹਿਤ ਨੂੰ ਉਥੇ ਹੁਣ ਵੀ ਪਹਿਲੇ ਸੈਂਕੜੇ ਦਾ ਇੰਤਜ਼ਾਰ ਹੈ। ਭਾਰਤ ਨੂੰ ਲੀਗ ਸੈਸ਼ਨ ਵਿਚ ਆਸਠਰੇਲੀਆ ਵਿਚ ਚਾਰ ਤੇ ਨਿਊਜ਼ੀਲੈਂਡ ਵਿਚ ਦੋ ਮੈਚ ਖੇਡਣੇ ਹਨ। ਰੋਹਿਤ ਨੇ ਆਸਟ੍ਰੇਲੀਆ ਵਿਚ ਜਿਹੜੇ 15 ਵਨ ਡੇ ਖੇਡੇ ਹਨ, ਉਨ੍ਹਾਂ ਵਿਚ ਉਹ ਸਿਰਫ 26.15 ਦੀ ਔਸਤ ਨਾਲ ਹੀ ਦੌੜਾਂ ਬਣਾ ਸਕਿਆ ਹੈ।
ਭਾਰਤ ਦੇ ਵਨ ਡੇ ਵਿਚ ਤੀਜੇ ਨੰਬਰ ਦੇ ਬੱਲੇਬਾਜ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਚਾਰ ਟੈਸਟਾਂ ਵਿਚ692 ਦੌੜਾਂ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਉਸ'ਤੇ ਉਨ੍ਹਾਂ ਹਲਾਤਾਂ ਦਾ ਕੋਈ ਫਰਕ ਨਹੀਂ ਪੈਂਦਾ ਤੇ ਉਹ ਦੁਨੀਆ ਦੇ ਕਿਸੇ ਵੀ ਤਰ੍ਹਾਂ ਦੀ ਪਿੱਚ 'ਤੇ ਦੌੜਾਂ ਬਣਾਉਣ ਵਿਚ ਸਮਰਥ ਹੈ। ਕੋਹਲੀ ਕਿਸੇ ਵੀ ਤਰ੍ਹਾਂ ਦੇ ਸਵਰੂਪ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਵੀ ਓਨਾ ਹੀ ਸਫਲ ਰਿਹਾ ਜਿੰਨਾ ਭਾਰਤ ਵਿਚ।
ਭਾਰਤ ਦੀ ਟੈਸਟ ਟੀਮ ਦੇ ਨਵੇਂ ਕਪਤਾਨ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਤਿੰਨਾ ਸਵਰੂਪਾਂ ਵਿਚ ਮਿਲ ਕੇ 1923 ਦੌੜਾਂ ਬਣਾਈਆਂ ਹਨ ਤੇ ਉਸਦਾ ਔਸਤ 58.27 ਹੈ । ਵਨ ਡੇ ਵਿਚ ਉਸ ਨੇ ਦੋਵੇਂ ਦੇਸ਼ਾਂ ਵਿਚ ਹੁਣ ਤਕ ਜਿਹ=ੜੇ 13 ਮੈ ਖੇਡੇ ਹਨ, ਉਨ੍ਹਾਂ ਵਿਚ ਉਸ ਨੇ 55.33 ਦੀ ਔਸਤ ਨਾਲ 664 ਦੌੜਾਂ ਬਣਾਈਆਂ ਹਨ। ਕੋਹਲੀ ਇਨ੍ਹਾਂ ਦੇਸ਼ਾਂ ਦੀ ਧਰਤੀ 'ਤੇ ਹੁਣ ਤਕ ਵਨ ਡੇ ਵਿਚ ਇਕੋ ਇਕ ਸੈਂਕੜਾ ਲਗਾਇਆ ਹੈ। ਜੇਕਰ ਕੋਹਲੀ ਨੰਬਰ ਤਿੰਨ 'ਤੇ ਉਤਰੇਗਾ ਤਾਂ ਸੰਭਾਵਿਤ ਨੰਬਰ ਚਾਰ ਦੀ ਜ਼ਿੰਮੇਵਾਰੀ ਅਜਿੰਕਯ ਰਹਾਨੇ ਸੰਭਾਲੇਗਾ ਜਿਹੜਾ ਚੰਗੀ ਫਾਰਮ ਵਿਚ ਚੱਲ ਰਿਹਾ ਹੈ। ਉਹ ਚੰਗੀ ਤਕਨੀਕ ਵਾਲਾ ਬੱਲੇਬਾਜ਼ ਤੇ ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਵਿਚ 399 ਦੌੜਾਂ ਬਣਾ ਕੇ ਉਸ ਨੇ ਵੀ ਖੁਦ ਨੂੰ ਸਾਬਤ ਕਰ ਦਿੱਤਾ ਹੈ।
ਰਹਾਨੇ ਨੇ ਹੁਣ ਤਕ ਆਸਟ੍ਰੇਲੀਆ ਵਿਚ ਕੋਈ ਵਨ ਡੇ ਨਹੀਂ ਖੇਡਿਆ ਹੈ। ਉਸ ਨੇ ਪੰਜ ਮੈਚ ਨਿਊਜ਼ੀਲੈਂਡ ਦੀ ਧਰਤੀ 'ਤੇ ਖੇਡੇ ਹਨ ਜਿਸ ਦੀਆਂ ਪੰਜ ਪਾਰੀਆਂ ਵਿਚ ਉਹ ਸਿਰਫ 51 ਦੌੜਾਂ ਬਣਾ ਸਕਿਆ ਹੈ। ਇਨ੍ਹਾਂ ਵਿਚੋਂ ਚਾਰ ਪਾਰੀਆਂ ਵਿਚ ਉਹ ਦੋਹਰੇ ਅੰਕ ਵਿਚ ਵੀ ਨਹੀਂ ਪਹੁੰਚ ਸਕਿਆ ਸੀ ਜਦਕਿ ਇਕ ਵਾਰ ਉਸ ਨੇ 36 ਦੌੜਾਂ ਦੀ ਪਾਰੀ ਖੇਡੀ ਸੀ।
ਬੱਲੇਬਾਜ਼ੀ ਕ੍ਰਮ ਵਿਚ ਨੰਬਰ ਪੰਜ ਸੁਰੇਸ਼ ਰੈਨਾ ਲਈ ਸੁਰੱਖਿਅਤ ਹੈ ਜਿਸ ਨੂੰ ਹਾਲ ਹੀ ਵਿਚ ਸਿਡਨੀ ਵਿਚ ਪਹਿਲੀ ਵਾਰ 'ਡਾਊਨ ਅੰਡਰ' 'ਚ ਵਿਚ ਪਹਿਲਾ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਤੇ ਉਹ ਦੋਵੇਂ ਪਾਰੀਆਂ ਵਿਚ ਕੁਲ ਚਾਰ ਗੇਂਦਾਂ ਦਾ ਹੀ ਸਾਹਮਣਾ ਕਰ ਸਕਿਆ ਤੇ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ।
ਰੈਨਾ ਨੇ ਇਨ੍ਹਾਂ ਦੋਵੇਂ ਮੇਜ਼ਬਾਨ ਦੇਸ਼ਾਂ ਵਿਚ ਹੁਣ ਤਕ 16 ਵਨ ਡੇ ਮੈਚ ਖੇਡੇ ਹਨ ਜਿਨ੍ਹਾਂ ਵਿਚ ਉਸ ਨੇ 32.58 ਦੀ ਔਸਤ ਨਾਲ 391 ਦੌੜਾਂ ਬਣਾਈਆਂ ਹਨ। ਉਹ ਇਨ੍ਹਾਂ 16 ਮੈਚਾਂ ਦੀਆਂ 15 ਪਾਰੀਆਂ ਵਿਚ ਸਿਰਫ ਇਕ ਵਾਰ 50 ਦੌੜਾਂ ਦੇ ਪਾਰ ਪਹੁੰਚ ਸਕਿਆ ਹੈ। ਆਸਟ੍ਰੇਲੀਆ ਦੀ ਧਰਤੀ ਤੇ ਉਹ ਅੱਠ ਪਾਰੀਆਂ ਵਿਚ ਸਿਰਫ 182 ਦੌੜਾਂ ਹੀ ਬਣਾ ਸਕਿਆ ਹੈ ਤੇ ਉਸਦਾ ਸਰਵਉੱਚ ਸਕੋਰ ਅਜੇਤੂ 40 ਦੌੜਾਂ ਹੈ।
ਮੱਧਕ੍ਰਮ ਦੇ ਕਿਸੇ ਬੱਲੇਬਾਜ਼ ਜਾਂ ਰਹਾਨੇ ਦੇ ਚੋਟੀ ਵਿਚ ਖੇਡਣ ਦੀ ਸਥਿਤੀ ਵਿਚ ਅੰਬਾਤੀ ਰਾਇਡੂ ਨੂੰ ਮੌਕਾ ਮਿਲ ਸਕਦਾ ਹੈ। ਰਾਇਡੂ ਨੇ ਹੁਣ ਤਕ ਆਸਟਰੇਲੀਆ ਵਿਚ ਕੋਈ ਮੈਚ ਨਹੀਂ ਖੇਡਿਆ ਹੈ। ਨਿਊਜ਼ੀਲੈਂਡ ਵਿਚ ਉਸ ਨੂੰ ਦੋ ਵਨ ਡੇ ਵਿਚ ਮੌਕਾ ਮਿਲਿਆ ਸੀ ਜਿਨ੍ਹਾਂ ਵਿਚ ਉਸ ਨੇ 57 ਦੌੜਾਂ ਬਣਾਈਆਂ ਹਨ।
ਵਿਕਟਕੀਪਰ ਬੱਲੇਬਾਜ਼ ਤੇ ਟੀਮ ਦਾ ਕਪਤਾਨ ਧੋਨੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਟੈਸਟ ਮੈਚਾਂ ਵਿਚ ਭਾਵੇਂ ਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੋਵੇ ਪਰ ਵਨ ਡੇ ਵਿਚ ਉਸ ਉਸ ਨੇ ਉਥੇ ਵੀ ਆਪਣਾ ਜਲਵਾ ਜਮ ਕੇ ਬਿਖੇਰਿਆ ਹੈ। ਵਨ ²ਡੇ ਵਿਚ ਧੋਨੀ ਨੇ ਹੁਣ ਤਕ ਵਿਸ਼ਵ ਕੱਪ ਦੇ ਮੇਜ਼ਬਾਨ ਦੇਸ਼ਾਂ ਦੀ ਧਰਤੀ 'ਤੇ 27 ਮੈਚ ਖੇਡੇ ਹਨ ਜਿਨ੍ਹਾਂ ਵਿਚ ਉਸ ਨੇ 67.20 ਦੀ ਪ੍ਰਭਾਵਸ਼ਾਲੀ ਔਸਤ ਨਾਲ 1008 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿਚ 9 ਅਰਧ ਸੈਂਕੜੇ ਸ਼ਾਮਲ ਹਨ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਵਿਚ ਉਸਦਾ ਵਨ ਡੇ ਔਸਤ 60 ਤੋਂ ਉਪਰ ਹੈ। ਭਾਰਤੀ ਟੀਮ ਵਿਚ ਚੁਣੇ ਗਏ ਦੋ ਆਲਰਾਊਂਡਰਾਂ ਵਿਚੋਂ ਰਵਿੰਦਰ ਜਡੇਜਾ ਨੇ ਇਨ੍ਹਾਂ ਦੋਵੇਂ ਦੇਸ਼ਾਂ ਵਿਚ 13 ਵਨ ਡੇ ਦਆਂ 12 ਪਾਰੀਆਂ ਵਿਚ 27.33 ਦੀ ਔਸਤ ਨਾਲ 246 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਦੀ ਧਰਤੀ 'ਤੇ ਉਸ ਨੇ ਪੰਜ ਮੈਚਾਂ ਵਿਚ 145 ਦੌੜਾਂ ਬਣਾਈਆਂ ਪਰ ਆਸਟ੍ਰੇਲੀਆ ਦੀ ਧਰਤੀ 'ਤੇ ਉਸਦਾ ਬੱਲੇ ਅਜੇ ਤਕ ਖਾਮੋਸ਼ ਹੈ। ਜਡੇਜਾ ਨੇ ਆਸਟ੍ਰੇਲੀਆ ਵਿਚ ਜਿਹੜੇ ਅੱਠ ਵਨ ਡੇ ਮੈਚ ਖੇਡੇ ਹਨ, ਉਨ੍ਹਾਂ ਵਿਚ ਉਹ ਸਿਰਫ 101 ਦੌੜਾਂ ਹੀ ਬਣਾ ਸਕਿਆ ਹੈ ਤੇ ਉਸਦੀ ਔਸਤ 16.83 ਹੈ। ਇੱਥੇ ਉਸਦਾ ਸਰਵਉੱਚ ਸਕੋਰ ਅਜੇਤੂ 24 ਦੌੜਾਂ ਹੈ।
ਦੂਜੇ ਆਲਰਾਊਂਡਰ ਸਟੂਅਰਟ ਬਿੰਨੀ ਨੇ ਹੁਣ ਤਕ ਵਨ ਡੇ ਮੈਚਾਂ ਵਿਚ ਆਸਠ੍ਰੇਲੀਆ ਪਿੱਚਾਂ ਦਾ ਸਵਾਦ ਨਹੀਂ ਚੱਖਿਆ ਹੈ। ਨਿਊਜ਼ੀਲੈਂਡ ਵਿਚ ਉਸਨੇ ਇਕ ਵਨ ਡੇ ਖੇਡਿਆ ਹੈ ਜਿਸ ਵਿਚ ਉਸ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਸੀ।
ਸਾਹਾ ਦਾ ਸੈਂਕੜਾ, ਬੰਗਾਲ ਦੀਆਂ 7 ਵਿਕਟਾਂ 'ਤੇ 312 ਦੌੜਾਂ
NEXT STORY