ਨਵੀਂ ਦਿੱਲੀ - ਭਾਰਤ ਦੇ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੇ ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਵਿਚ 2-0 ਨਾਲ ਭਾਰਤ ਦੀ ਕਰਾਰੀ ਹਾਰ ਤੋਂ ਬਾਅਦ ਗੇਂਦਬਾਜ਼ੀ ਖੇਮੇ ਤੋਂ ਨਿਰਾਸ਼ਾ ਜ਼ਾਹਿਰ ਕੀਤੀ ਹੈ। 'ਮਿਸਟਰ ਭਰੋਸੇਮੰਦ' ਨੇ ਕਿਹਾ ਹੈ ਕਿ ਵਿਦੇਸ਼ੀ ਧਰਤੀ 'ਤੇ ਚੰਗਾ ਪ੍ਰਦਰਸ਼ਨ ਕਰਨ ਲਈ ਟੀਮ ਨੂੰ ਦੇਸ਼ ਦੇ ਬਾਹਰ ਲੰਬੇ ਸਮੇਂ ਤਕ ਖੇਡਣ ਦੀ ਲੋੜ ਹੈ। ਆਸਟ੍ਰੇਲੀਆ ਵਿਰੁੱਧ ਚਾਰ ਮੈਚਾਂ ਦੀ ਟੈਸਟ ਲੜੀ ਹਾਰ ਜਾਣ ਤੋਂ ਬਾਅਦ ਭਾਰਤ ਦੀ ਟੈਸਟ ਕ੍ਰਿਕਟ ਵਿਚ ਰੈਂਕਿੰਗ ਡਿੱਗ ਕੇ ਸੱਤਵੇਂ ਸਥਾਨ 'ਤੇ ਆ ਗਈ ਹੈ।
ਰਾਹੁਲ ਨੇ ਕਿਹਾ, ''ਅਸੀਂ ਸੱਤਵੇਂ ਜਾਂ ਪੰਜਵੇਂ ਸਥਾਨ 'ਤੇ ਹੋਈਏ, ਮੇਰੇ ਲਈ ਇਸ ਵਿਚ ਕੋਈ ਫਰਕ ਨਹੀਂ ਹੈ। ਅਸੀਂ ਵਿਦੇਸ਼ੀ ਧਰਤੀ 'ਤੇ ਵੱਧ ਨਹੀਂ ਖੇਡੇ ਹਾਂ। ਜੇਕਰ ਅਸੀਂ ਦੇਸ਼ ਦੇ ਬਾਹਰ ਵੱਧ ਤੋਂ ਵੱਧ ਖੇਡਾਂਗੇ ਤਾਂ ਮੈਨੂੰ ਭਰੋਸਾ ਹੈ ਕਿ ਸਾਡੀ ਰੈਂਕਿੰਗ ਵਿਚ ਵੀ ਸੁਧਾਰ ਹੋਵੇਗਾ।''
ਦ੍ਰਾਵਿੜ ਨੇ ਕਿਹਾ, ''ਅਸੀਂ ਦੇਸ਼ ਵਿਚ ਖੇਡਣ ਦੌਰਾਨ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਟੀਮ ਦੇ ਬੱਲੇਬਾਜ਼ੀ ਖੇਮੇ ਵਿਚ ਬਹੁਤ ਸੁਧਾਰ ਹੋਇਆ ਹੈ ਤੇ ਇਸ ਦੇ ਇਲਾਵਾ ਸਾਡੇ ਕੋਲ ਕੁਝ ਬਿਹਤਰੀਨ ਸਪਿਨਰ ਵੀ ਮੌਜੂਦ ਹਨ ਜਿਹੜੇ ਅਜਿਹੇ ਹਾਲਾਤ ਵਿਚ ਵੀ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਅਸੀਂ ਇਹ ਗੱਲ ਕਰੀਬ ਦੋ ਸਾਲ ਬਾਅਦ ਕਰ ਰਹੇ ਹਾਂ ਤੇ ਇਸ ਦੌਰਾਨ ਅਸੀਂ ਵਿਦੇਸ਼ੀ ਧਰਤੀ 'ਤੇ ਬਹੁਤ ਵੱਧ ਮੈਚ ਨਹੀਂ ਖੇਡੇ ਹਨ।''
ਉਨ੍ਹਾਂ ਕਿਹਾ, ''ਭਾਰਤੀ ਟੀਮ ਨੇ ਬੈਟਿੰਗ ਲਾਈਨ ਅਪ ਬਣਾਉਣ 'ਤੇ ਮਿਹਨਤ ਕੀਤੀ ਹੈ ਤੇ ਅਸੀਂ ਉਸ ਵਿਚ ਸਫਲਤਾ ਵੀ ਹਾਸਲ ਕੀਤੀ ਹੈ ਤੇ ਹੁਣ ਸਾਡੇ ਬੱਲੇਬਾਜ਼ ਹਰ ਹਾਲਾਤ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ ਪਰ ਵਿਦੇਸ਼ੀ ਧਰਤੀ 'ਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਦੀ ਲੋੜ ਹੈ ਤੇ ਇਸ 'ਤੇ ਮਿਹਨਤ ਕਰਨ ਦੀ ਕਾਫੀ ਲੋੜ ਹੈ।''
...ਜਦੋਂ ਕੈਨੇਡਾ ਦੀ ਟੀਮ ਸਿਰਫ਼ 45 ਦੌੜਾਂ ਤੇ ਹੋ ਗਈ ਸੀ ਢੇਰ
NEXT STORY