ਹਾਲ ਹੀ 'ਚ ਹੋਏ ਸ਼ੋਧ 'ਚ ਪ੍ਰਜਨਨ ਸਮੱਰਥਾ ਨੂੰ ਪ੍ਰਭਾਵਿਤ ਕਰਨ ਵਾਲੇ ਅਜਿਹੇ ਕਾਰਨ ਦਾ ਪਤਾ ਲੱਗਿਆ ਹੈ ਕਿ ਜਿਸ ਦਾ ਅੰਦਾਜ਼ਾ ਹੁਣ ਤੱਕ ਨਹੀਂ ਲਗਾਇਆ ਗਿਆ ਹੈ। ਖੋਜਕਾਰੀਆਂ ਨੇ ਆਪਣੇ ਅਧਿਐਨ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਬਹੁਤ ਜ਼ਿਆਦਾ ਧੁੱਪ 'ਚ ਰਹਿਣ ਜਾਂ ਸਨਬਾਥ ਲੈਣ ਨਾਲ ਪ੍ਰਜਨਨ ਸਮੱਰਥਾ ਪ੍ਰਭਾਵਿਤ ਹੁੰਦੀ ਹੈ ਅਤੇ ਬੱਚੇ ਦੀ ਉਮਰ ਘੱਟਦੀ ਹੈ।
ਇੰਨਾ ਹੀ ਨਹੀਂ ਖੋਜਕਾਰੀਆਂ ਨੇ ਇਹ ਵੀ ਮੰਨਿਆ ਹੈ ਕਿ ਇਸ ਨਾਲ ਪੈਦਾਇਸ਼ ਬੱਚੇ ਦੇ ਸ਼ੁਰੂਆਤੀ ਦੋ ਸਾਲ 'ਚ ਮੌਤ ਦਾ ਖਤਰਾ ਵੀ ਜ਼ਿਆਦਾ ਹੋ ਜਾਂਦਾ ਹੈ। ਖੋਜਕਾਰੀ ਗਿਨੇ ਰੋਲ ਮੁਤਾਬਕ ਅਧਿਐਨ 'ਚ ਪਾਇਆ ਹੈ ਕਿ ਬਹੁਤ ਜ਼ਿਆਦਾ ਧੁੱਪ 'ਚ ਰਹਿਣ ਨਾਲ ਫਰਟੀਲਿਟੀ 'ਤੇ ਬੁਰਾ ਅਸਰ ਪੈ ਸਕਦਾ ਹੈ। ਖਾਸ ਤੌਰ 'ਤੇ ਗਰਭਵਤੀ ਔਰਤਾਂ ਸਨਬਾਥ ਲੈਣ ਨਾਲ ਉਨ੍ਹਾਂ ਦੇ ਬੱਚਿਆਂ ਦੇ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਖੋਜਕਾਰੀਆਂ ਨੇ ਮੰਨਿਆ ਹੈ ਕਿ ਅਲਟਰਾ ਵਾਈਲੇਟ ਰੇਡੀਏਸ਼ਨ ਦੇ ਕਾਰਨ ਸਰੀਰ 'ਚ ਵਿਟਾਮਿਨ ਡੀ ਤਾਂ ਵੱਧਦਾ ਹੈ ਪਰ ਵਿਟਾਮਿਨ ਬੀ ਘੱਟ ਜਾਂਦਾ ਹੈ। ਫੋਲੇਟ ਦਾ ਘਟਦਾ ਪੱਧਰ ਫਰਟੀਲਿਟੀ ਨੂੰ ਪ੍ਰਭਾਵਿਤ ਕਰਨ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ।
ਇੰਝ ਬਣਾਓ ਮੂੰਗ ਮੇਥੀ ਦੇ ਪਕੌੜੇ
NEXT STORY