ਸਰਦੀਆਂ ਦੇ ਮੌਸਮ 'ਚ ਗਰਮ-ਗਰਮ ਚਾਹ ਦੇ ਨਾਲ ਜੇਕਰ ਮੂੰਗ ਮੇਥੀ ਦੇ ਪਕੌੜੇ ਬਣਾਏ ਜਾਣ ਤਾਂ ਕਾਫੀ ਚੰਗਾ ਲੱਗੇਗਾ। ਇਹ ਕਾਫੀ ਹੈਲਦੀ ਸਨੈਕ ਹਨ, ਜਿਸ ਨੂੰ ਘਰ 'ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ।
ਬਣਾਉਣ ਦੀ ਸਮੱਗਰੀ:-
ਭਿੱਜੀ ਹੋਈ ਮੂੰਗ ਦਾਲ- 1 ਕੱਪ
ਮੇਥੀ ਪੱਤਾ- 1 ਛੋਟਾ ਗੁੱਛਾ
ਪਿਆਜ਼- 1
ਨਮਕ ਸੁਆਦ ਅਨੁਸਾਰ
ਅਦਰਕ ਅਤੇ ਹਰੀ ਮਿਰਚ ਦਾ ਪੇਸਟ
ਹੀਂਗ- 1 ਚੁਟਕੀ
ਤੇਲ ਤੱਲਣ ਲਈ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਭਿੱਜੀ ਹੋਈ ਮੂੰਗ ਦਾਲ ਨੂੰ ਛਾਨ ਕੇ ਇਕ ਕਟੋਰੇ 'ਚ ਰੱਖ ਲਓ। ਪਿਆਜ਼ ਅਤੇ ਮੇਥੀ ਨੂੰ ਬਾਰੀਕ ਕੱਟੋ ਅਤੇ ਮੂੰਗ ਦਾਲ ਮਿਕਸ ਕਰੋ। ਫਿਰ ਨਮਕ, ਅਦਰਕ, ਮਿਰਚ ਦਾ ਪੇਸਟ, ਹੀਂਗ ਪਾ ਕੇ ਮਿਕਸ ਕਰੋ। ਕੜਾਈ 'ਚ ਤੇਲ ਗਰਮ ਕਰੋ, ਉਸ 'ਚ ਮੂੰਗ ਦਾਲ ਦੇ ਪਕੌੜੇ ਬਣਾ ਕੇ ਪਾਓ। ਇਸ ਨੂੰ ਮੀਡੀਅਮ ਸੇਕ 'ਤੇ ਤੱਲ ਲਓ ਅਤੇ ਕੁਰਕਰੇ ਹੋਣ ਤੋਂ ਬਾਅਦ ਛਾਨ ਕੇ ਕੱਢ ਲਓ। ਫਿਰ ਇਸ ਨੂੰ ਬਣਾ ਕੇ ਪੇਪਰ ਨੈਪਕਿਨ 'ਤੇ ਰੱਖੋ ਅਤੇ ਫਿਰ ਗਰਮਾ ਗਰਮ ਚਾਹ ਦੇ ਨਾਲ ਖਾਓ।
ਜਾਣੋ ਬੀਅਰ ਦੇ ਖਾਸ ਫਾਇਦੇ
NEXT STORY