ਬਾਦਾਮ ਪਿਸਤਾ ਬਰਫੀ ਮਾਵਾ ਨਾਲ ਤਿਆਰ ਕੀਤੀ ਜਾਣ ਵਾਲੀ ਸੁਆਦ ਮਠਿਆਈ ਹੈ। ਇਹ ਰਿਵਾਇਤੀ ਮਠਿਆਈ ਘਰ 'ਚ ਵੀ ਆਸਾਨੀ ਨਾਲ ਤਿਆਰ ਕੀਤੀ ਜਾ ਸਕਦੀ ਹੈ। ਇਸ ਬਰਫੀ 'ਚ ਪਿਸਤਾ ਅਤੇ ਬਾਦਾਮ ਪੀਸ ਕੇ ਪਾਏ ਜਾਂਦੇ ਹਨ। ਇਹ ਬਰਫੀ 20-25 ਮਿੰਟ 'ਚ ਬਣ ਕੇ ਤਿਆਰ ਹੋ ਜਾਂਦੀ ਹੈ।
ਬਣਾਉਣ ਲਈ ਸਮੱਗਰੀ:-
ਮਾਵਾ ਅਤੇ ਖੋਇਆ- 100 ਗ੍ਰਾਮ
ਬਾਦਾਮ- 60 ਗ੍ਰਾਮ
ਪਿਸਤਾ- 60 ਗ੍ਰਾਮ
ਖੰਡ- 60 ਗ੍ਰਾਮ
ਛੋਟੀ ਇਲਾਇਚੀ- 3
ਘਿਓ- 1 ਚਮਚ
ਬਾਦਾਮ ਅਤੇ ਪਿਸਤੇ- 1 ਤੋਂ 2 ਚਮਚ ਕਟੇ ਹੋਏ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਪੈਨ ਨੂੰ ਗਰਮ ਕਰੋ, ਉਸ 'ਚ ਬਾਦਾਮ ਅਤੇ ਪਿਸਤੇ ਨੂੰ 2 ਤੋਂ 3 ਮਿੰਟ ਸੇਕ ਲਓ, ਉਦੋਂ ਤੱਕ ਇਕ ਥਾਲੀ 'ਤੇ ਘਿਓ ਲਗਾ ਲਓ। ਜਦੋਂ ਬਾਦਾਮ ਅਤੇ ਪਿਸਤੇ ਠੰਡੇ ਹੋ ਜਾਣ ਤੋਂ ਉਨ੍ਹਾਂ ਨੂੰ ਇਲਾਇਚੀ ਦੇ ਨਾਲ ਮਿਕਸ ਕਰਕੇ ਮਿਕਸੀ 'ਚ ਹਲਕਾ ਦਰਦਰਾ ਪੀਸ ਲਓ। ਉਸ ਪੈਨ 'ਚ ਖੋਏ ਨੂੰ ਪੀਸ ਕੇ ਪਾਓ, ਨਾਲ ਹੀ ਖੰਡ ਵੀ ਮਿਕਸ ਕਰੋ। ਪੈਨ ਨੂੰ ਹੌਲੀ ਅੱਗ 'ਤੇ ਰੱਖੋ ਅਤੇ ਲਗਾਤਾਰ ਹਿਲਾਉਂਦੇ ਰਹੋ। ਜਦੋਂ ਤੁਸੀਂ ਦੇਖੋ ਕਿ ਖੋਇਆ ਪੱਕ ਰਿਹਾ ਹੈ ਤਾਂ ਉਸ ਦਾ ਸੇਕ ਬੰਦ ਕਰ ਦਿਓ ਨਹੀਂ ਤਾਂ ਉਹ ਸੜਨ ਲੱਗੇਗਾ। ਹੁਣ ਇਸ ਨੂੰ ਪੈਨ ਤੋਂ ਹਟਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਬਰਫੀ ਨੂੰ ਘਿਓ ਲੱਗੀ ਥਾਲੀ 'ਚ ਪਾਓ ਅਤੇ ਅਧੇ ਇੰਚ ਫੈਲਾ ਕੇ ਕੁਝ ਦੇਰ ਲਈ ਰੱਖ ਦਿਓ। ਹੁਣ ਬਰਫੀ 'ਤੇ ਕੱਟੇ ਹੋਏ ਬਾਦਾਮ ਅਤੇ ਪਿਸਤਾ ਸਜਾਓ ਅਤੇ ਫਿਰ ਉਸ ਨੂੰ ਰੂਮ ਟੰਪਰੇਚਰ 'ਤੇ ਰੱਖ ਦਿਓ ਅਤੇ ਬਾਅਦ 'ਚ ਠੰਡਾ ਹੋਣ 'ਤੇ ਉਸ ਨੂੰ ਚਾਕੂ ਨਾਲ ਕੱਟ ਲਓ। ਇਹ ਬਰਫੀ ਠੰਡੇ ਦਿਨਾਂ 'ਚ ਤਿੰਨ ਤੋਂ ਚਾਰ ਦਿਨ ਤੱਕ ਆਰਾਮ ਨਾਲ ਚੱਲ ਜਾਵੇਗੀ।
ਪ੍ਰਜਨਨ ਸਮੱਰਥਾ ਘਟਾਉਣ ਦਾ ਇਹ ਕਾਰਨ ਹੈਰਾਨ ਕਰੇਗਾ ਤੁਹਾਨੂੰ
NEXT STORY