ਬਣਾਉਣ ਲਈ ਸਮੱਗਰੀ:-
ਖਜੂਰ- 100
ਲਾਲ ਮਿਰਚ ਪਾਊਡਰ- 1/2 ਚਮਚ
ਜੀਰਾ-1/2 ਚਮਚ
ਕਾਲਾ ਨਮਕ- 1/4 ਚਮਚ
ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਖਜੂਰ ਦੀ ਚਟਨੀ ਨੂੰ ਬਣਾਉਣ ਲਈ ਸਾਰੀਆਂ ਖਜੂਰਾਂ ਦੇ ਵਿਚੋਂ ਗੁਠਲੀਆਂ ਕੱਢ ਦਿਓ, ਫਿਰ ਖਜੂਰਾਂ ਨੂੰ ਧੋ ਕੇ ਇਸ 'ਚ ਇਕ ਕੱਪ ਪਾਣੀ ਪਾਓ। ਉਸ ਤੋਂ ਬਾਅਦ 2 ਘੰਟੇ ਲਈ ਖਜੂਰ ਨੂੰ ਭਿਓ ਕੇ ਰੱਖ ਦਿਓ। ਉਸ ਤੋਂ ਬਾਅਦ ਖਜੂਰਾਂ ਨੂੰ 5 ਮਿੰਟ ਲਈ ਬਲੈਂਡਰ 'ਚ ਬਾਰੀਕ ਪੀਸ ਲਓ। ਹੁਣ ਇਸ 'ਚ ਲਾਲ ਮਿਰਚ ਪਾਊਡਰ, ਜੀਰਾ ਪਾਊਡਰ, ਕਾਲ ਅਤੇ ਸਾਦਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਲਓ ਜੀ ਤੁਹਾਡੀ ਖਜੂਰ ਦੀ ਚਟਨੀ ਬਣ ਕੇ ਤਿਆਰ ਹੈ ਇਸ 1 ਰੋਟੀ ਜਾਂ ਪਰਾਠੇ ਨਾਲ ਖਾਓ।
ਆਖਰ ਜ਼ਿਆਦਾ ਕਿਉਂ ਰੋਂਦੀਆਂ ਹਨ ਔਰਤਾਂ?
NEXT STORY