ਪੁਰਸ਼ਾਂ ਤੋਂ ਜ਼ਿਆਦਾ ਔਰਤਾਂ ਰੋਂਦੀਆਂ ਹਨ ਸੁਣਨ 'ਚ ਭਾਵੇਂ ਹੀ ਅਜ਼ੀਬ ਲੱਗੇ ਪਰ ਹਾਲ ਹੀ 'ਚ ਹੋਏ ਸ਼ੋਧ 'ਚ ਇਸ ਦਾ ਕਾਰਨ ਪਤਾ ਲੱਗ ਚੁੱਕਾ ਹੈ। ਸ਼ੋਧ ਦੀ ਮੰਨੀਏ ਤਾਂ ਆਮ ਤੌਰ 'ਤੇ ਔਰਤਾਂ ਸਾਲ 'ਚ 30 ਤੋਂ 64 ਵਾਰ ਰੋਂਦੀਆਂ ਹਨ ਜਦੋਂ ਪੁਰਸ਼ ਸਿਰਫ 17 ਵਾਰ ਰੋਂਦੇ ਹਨ। ਉਧਰ ਸ਼ੋਧ 'ਚ ਇਹ ਵੀ ਪਾਇਆ ਗਿਆ ਹੈ ਔਰਤਾਂ ਇਕ ਵਾਰ 'ਚ ਛੇ ਮਿੰਟ ਤੱਕ ਹੰਝੂ ਵਹਾਉਂਦੀਆਂ ਹਨ ਜਦੋਂ ਪੁਰਸ਼ ਦੋ ਤੋਂ ਤਿੰਨ ਮਿੰਟ ਤੱਕ ਹੀ ਹੰਝੂ ਵਹਾ ਪਾਉਂਦੇ ਹਨ। ਖੋਜਕਾਰੀਆਂ ਮੁਤਾਬਕ 37 ਦੇਸ਼ਾਂ ਦੇ 5000 ਲੋਕਾਂ 'ਤੇ ਸਰਵੇਖਣ ਦਾ ਦਾਅਵਾ ਕੀਤਾਹੈ। ਉਨ੍ਹਾਂ ਮੁਤਾਬਕ ਰੋਣ ਦੇ ਮਾਮਲੇ 'ਚ ਔਰਤਾਂ ਇੰਨੀਆਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਕਿ ਕਿਸੇ ਕਿਤਾਬ ਨੂੰ ਪੜ ਕੇ ਭਾਵਨਾਤਮਕ ਹੋ ਕੇ ਰੋ ਪੈਂਦੀਆਂ ਹਨ। ਖੋਜਕਾਰੀਆਂ ਦਾ ਮੰਨਣਾ ਹੈ ਕਿ ਔਰਤਾਂ ਦੇ ਜ਼ਿਆਦਾ ਰੋਣ ਦਾ ਕਾਰਨ ਉਨ੍ਹਾਂ ਦੇ ਸਰੀਰ 'ਚ ਹੋਣ ਵਾਲੇ ਹਾਰਮੋਨਲ ਬਦਲਾਅ, ਸਮਾਜਿਕ ਅਤੇ ਮਨੋਵਿਗਿਆਨਿਕ ਕਾਰਨ ਹੋ ਸਕਦੇ ਹਨ।
ਘਰੇ ਤਿਆਰ ਕਰੋ ਬਾਦਾਮ ਪਿਸਤਾ ਬਰਫੀ
NEXT STORY