ਮੁੰਬਈ- ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਜਿਨ੍ਹਾਂ ਨੂੰ ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ। ਇਸ ਖਬਰ ਤੋਂ ਯੁਵੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਕਾਫੀ ਦੁਖੀ ਹੈ। ਦਰਅਸਲ, ਸਟਾਰ ਗਿਲਡ ਐਵਾਰਡ 'ਚ ਸ਼ਿਰਕਤ ਕਰਨ ਆਈ ਦੀਪਿਕਾ ਨੂੰ ਜਦੋਂ ਯੁਵਰਾਜ ਦੇ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਯੁਵਰਾਜ ਦੇ ਵਿਸ਼ਵ ਕੱਪ ਟੀਮ ਦਾ ਹਿੱਸਾ ਨਾ ਹੋਣ ਤੋਂ ਮੈਂ ਕਾਫ਼ੀ ਦੁਖੀ ਹਾਂ।ਅਸੀਂ ਸਾਰੇ ਜਾਣਦੇ ਹਾਂ ਕਿ ਯੁਵਰਾਜ ਦੁਨੀਆ ਦੇ ਚੰਗੇ ਕ੍ਰਿਕਟਰਾਂ 'ਚੋਂ ਇੱਕ ਹਨ ਅਤੇ ਦੀਪਿਕਾ ਦਾ ਇਹ ਵੀ ਮੰਨਣਾ ਹੈ ਕਿ ਵਿਸ਼ਵ ਕੱਪ ਲਈ ਜੋ ਟੀਮ ਚੁਣੀ ਗਈ ਹੈ ਉਹ ਚੰਗੀ ਹੈ।ਦੀਪਿਕਾ ਨੂੰ ਉਮੀਦ ਹੈ ਕਿ ਟੀਮ ਇੰਡਿਆ ਇਸ ਵਾਰ ਵੀ ਵਿਸ਼ਵ ਕੱਪ 'ਚ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਕਰੇਗੀ ਤੇ ਯੁਵੀ ਨੂੰ ਉਹ ਹਮੇਸ਼ਾ ਮਿਸ ਕਰੇਗੀ।
ਪੰਜਾਬ ਵਿਰੁੱਧ ਗੁਜਰਾਤ ਦੀ ਸ਼ਾਨਦਾਰ ਸ਼ੁਰੂਆਤ
NEXT STORY