ਅਹਿਮਦਾਬਾਦ - ਪ੍ਰਿਯਾਂਕ ਪਾਂਚਾਲ (85) ਤੇ ਵੇਣੂਗੋਪਾਲ ਰਾਵ (ਅਜੇਤੂ 75) ਦੇ ਅਰਧ ਸੈਂਕੜਿਆਂ ਦੀ ਬਦੌਲਤ ਗੁਜਰਾਤ ਨੇ ਪੰਜਾਬ ਵਿਰੁੱਧ ਇਥੇ ਰਣਜੀ ਟਰਾਫੀ ਗਰੁੱਪ-ਬੀ ਮੈਚ ਦੇ ਪਹਿਲੇ ਦਿਨ 4 ਵਿਕਟਾਂ 'ਤੇ 284 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।
ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਘਰੇਲੂ ਮੈਦਾਨ 'ਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਹਿਲੀ ਪਾਰੀ ਵਿਚ 90 ਓਵਰਾਂ ਵਿਚ 4 ਵਿਕਟਾਂ 'ਤੇ 284 ਦੌੜਾਂ ਬਣਾ ਲਈਆਂ। ਗੁਜਰਾਤ ਦੀਆਂ ਅਜੇ 6 ਵਿਕਟਾਂ ਬਾਕੀ ਹਨ ਤੇ ਉਸਦੇ ਬੱਲੇਬਾਜ਼ ਵੇਣੂਗੋਪਾਲ 75 ਤੇ ਰੁਜੁਲ ਭੱਟ 37 ਦੌੜਾਂ 'ਤੇ ਅਜੇਤੂ ਮੈਦਾਨ 'ਤੇ ਹਨ। ਪੰਜਾਬ ਵਲੋਂ ਵਿਨੇ ਚੌਧਰੀ ਨੇ 27 ਓਵਰਾਂ ਵਿਚ 76 ਦੌੜਾਂ 'ਤੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਭਾਰਤੀ ਗੇਂਦਬਾਜ਼ੀ ਤੋਂ ਨਿਰਾਸ਼ ਹੈ ਰਾਹੁਲ ਦ੍ਰਾਵਿੜ
NEXT STORY