ਅੱਜ ਤੋਂ ਠੀਕ 51 ਸਾਲ ਪਹਿਲਾਂ ਇੱਕ ਭਾਰਤੀ ਗੇਂਦਬਾਜ਼ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਅਨੋਖਾ ਰਿਕਾਰਡ ਬਣਾਇਆ ਸੀ। ਬਾਬੂ ਨਦਨਰਣੀ, ਜਿਨ੍ਹਾਂ ਦਾ ਪੂਰਾ ਨਾਂ ਰਮੇਸ਼ਚੰਦਰ ਗੰਗਾਰਾਮ ਨਦਨਰਣੀ ਸੀ ਇਨ੍ਹਾਂ ਨੇ ਟੈਸਟ ਕ੍ਰਿਕੇਟ 'ਚ ਲਗਾਤਾਰ 21 ਮੇਡਨ ਓਵਰ ਸੁੱਟਣ ਦਾ ਰਿਕਾਰਡ 14 ਜਨਵਰੀ 1964 ਨੂੰ ਬਣਾਇਆ ਸੀ। ਇਹ ਕਾਰਨਾਮਾ ਉਨ੍ਹਾਂ ਨੇ ਇੰਗਲੈਂਡ ਖਿਲਾਫ ਚੇਨਈ (ਉਸ ਸਮੇਂ ਮਦਰਾਸ) 'ਚ ਕੀਤਾ ਸੀ। ਖੇਡ ਜਗਤ ਦੇ ਬਾਕੀ ਸਾਰੇ ਰਿਕਾਰਡਸ ਓਵਰ ਦੇ ਮਾਮਲੇ 'ਚ ਨਦਨਰਣੀ ਦੇ ਨਾਂ 'ਤੇ ਟੈਸਟ ਕ੍ਰਿਕੇਟ 'ਚ ਲਗਾਤਾਰ ਸਭ ਤੋਂ ਜ਼ਿਆਦਾ ਮੇਡਨ ਓਵਰ ਸੁੱਟਣ ਦਾ ਵਰਲਡ ਰਿਕਾਰਡ ਦਰਜ ਹੈ। ਗੇਂਦ ਦੇ ਮਾਮਲੇ 'ਚ ਇਹ ਰਿਕਾਰਡ ਦੱਖਣੀ ਅਫਰੀਕੀ ਆਫ ਸਪਿਨਰ ਹਿਊ ਟੇਫੀਲਡ ਦੇ ਨਾਂ 'ਤੇ ਹੈ। ਉਸ ਨੇ 1956-57 'ਚ ਲਗਾਤਾਰ 137 ਡਾਟ ਗੇਂਦਾਂ ਸੁੱਟੀਆਂ ਸਨ। ਉਸ ਸਮੇਂ ਇਕ ਓਵਰ 'ਚ ਅੱਠ ਗੇਂਦਾਂ ਹੁੰਦੀਆਂ ਸਨ ਤਾਂ ਇਸ ਤਰ੍ਹਾਂ ਉਸ ਨੇ 17.1 ਲਗਾਤਾਰ ਮੇਡਨ ਓਵਰ ਸੁਟੇ ਸਨ। ਟੈਸਟ ਕ੍ਰਿਕਟ 'ਚ ਭਾਰਤ ਦਾ ਸਭ ਤੋਂ ਕਿਫਾਇਤੀ ਗੇਂਦਬਾਜ ਹੈ, ਜਦੋਂ ਕਿ ਦੁਨੀਆ ਦੇ ਕਿਫਾਇਤੀ ਗੇਂਦਬਾਜ਼ਾਂ ਦੀ ਲਿਸਟ 'ਚ ਉਹ ਚੌਥੇ ਨੰਬਰ 'ਤੇ ਆਉਂਦਾ ਹੈ। ਇੰਗਲੈਂਡ ਦੇ ਵਿਲੀਅਮ ਏਟਵੇਲ (10 ਟੈਸਟ ਮੈਚ, ਇਕਾਨਮੀ ਰੇਟ 1.31), ਇੰਗਲੈਂਡ ਦੇ ਹੀ ਕਲਿਫ ਗਲੈਡਵਿਨ (8 ਟੈਸਟ ਮੈਚ, ਇਕਾਨਮੀ ਰੇਟ 1.60) ਤੇ ਦੱਖਣੀ ਅਫਰੀਕਾ ਦੇ ਟਰੇਵਰ ਗਾਡਰਡ (41 ਟੈਸਟ ਮੈਚ, ਇਕਾਨਮੀ ਰੇਟ 1.31) ਹੀ ਇਸ ਲਿਸਟ 'ਚ ਨਦਨਰਣੀ ਤੋਂ ਉਪਰ ਹੈ।
ਭਾਰਤ ਤੇ ਆਸਟਰੇਲੀਆ ਵਿਚਾਲੇ ਵਨਡੇ ਮੈਚ 16 ਨੂੰ
NEXT STORY