ਗਰਭ ਨਿਰੋਧ ਲਈ ਪ੍ਰਚਲਿਤ ਤਰੀਕਿਆਂ 'ਚ ਜੋ ਔਰਤਾਂ ਗਰਭ ਨਿਰੋਧਕ ਸੂਈ ਦੀ ਵਰਤੋਂ ਕਰਦੀਆਂ ਹਨ ਉਹ ਸਾਵਧਾਨ ਹੋ ਜਾਣ। ਹਾਲ ਹੀ 'ਚ ਹੋਏ ਸ਼ੋਧ ਦੀ ਮੰਨੀਏ ਤਾਂ ਜੋ ਔਰਤਾਂ ਗਰਭ ਨਿਰੋਧਕ ਸੂਈ ਦੀ ਜ਼ਿਆਦਾ ਵਰਤੋਂ ਕਰਦੀਆਂ ਹਨ ਉਨ੍ਹਾਂ ਨੂੰ ਦੂਜਿਆਂ ਦੀ ਉਮੀਦ ਨਾਲੋਂ ਐਚ.ਆÎਈ.ਵੀ ਇੰਫੈਕਸ਼ਨ ਦਾ ਖਤਰਾ 40 ਫੀਸਦੀ ਜ਼ਿਆਦਾ ਹੁੰਦਾ ਹੈ। ਦੁਨੀਆਂ ਭਰ 'ਚ 14.4 ਕਰੋੜ ਔਰਤਾਂ ਹਾਰਮੋਨਲ ਕੰਟਰਾਸੇਪਸ਼ਨ ਨੂੰ ਤਰਜ਼ੀਹ ਦਿੰਦੀਆਂ ਹਨ ਜਿਸ 'ਚ ਕਰੀਬ 4.1 ਕਰੋੜ ਔਰਤਾਂ ਗਰਭ ਨਿਰੋਧਕ ਸੂਈ ਦੀ ਵਰਤੋਂ ਕਰਦੀਆਂ ਹਨ ਜਦਕਿ 10.3 ਕਰੋੜ ਔਰਤਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨ। ਸ਼ੋਧ 'ਚ ਇਹ ਪਾਇਆ ਗਿਆ ਹੈ ਕਿ ਗਰਭ ਨਿਰੋਧ ਦੇ ਦੂਜਿਆਂ ਤਰੀਕਿਆਂ ਨਾਲ ਇਹ ਖਤਰਾ ਨਹੀਂ ਵੱਧਦਾ ਹੈ। ਦਿ ਲਾਂਸੇਟ ਇੰਫੈਕਸ਼ੀਯਸ ਡਿਜੀਜ ਜਰਨਲ 'ਚ ਪ੍ਰਕਾਸ਼ਿਤ ਇਸ ਸ਼ੋਧ 'ਚ 39,500 ਔਰਤਾਂ 'ਤੇ ਆਧਾਰਿਤ 12 ਅਧਿਐਨਾਂ ਤੋਂ ਮਦਦ ਲਈ ਗਈ ਹੈ। ਹਾਲਾਂਕਿ ਖੋਜਕਾਰੀਆਂ ਨੇ ਗਰਭ ਨਿਰੋਧਕ ਸੂਈ ਅਤੇ ਐਚ. ਆਈ. ਵੀ. ਦੇ ਸੰਬੰਧ 'ਚ ਅਜੇ ਕਾਰਨ ਦਾ ਪਤਾ ਨਹੀਂ ਕੀਤਾ ਹੈ ਅਤੇ ਫਿਲਹਾਲ ਇਸ ਦਾ ਕਾਰਨ ਲੱਭਣ ਲਈ ਉਹ ਸ਼ੋਧ ਕਰਨ ਵਾਲੇ ਹਨ।
ਤਸਵੀਰਾਂ 'ਚ ਦੇਖੋ ਦੁਨੀਆਂ ਦੇ ਅਜ਼ੀਬੋ-ਗਰੀਬ ਲੋਕ
NEXT STORY