ਨਵੀਂ ਦਿੱਲੀ- ਦੁਨੀਆਂ 'ਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਜੀਵਨ ਆਮ ਲੋਕਾਂ ਵਰਗਾ ਨਹੀਂ ਹੈ, ਜਿਨ੍ਹਾਂ ਦੀ ਜਿੰਦਗੀ 'ਚ ਘਟੀਆਂ ਘਟਨਾਵਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਆਓ ਜਾਣੋ ਕੁਝ ਅਜਿਹੇ ਲੋਕਾਂ ਦੇ ਬਾਰੇ 'ਚ। ਨਾਗਪੁਰ ਦੇ ਰਹਿਣ ਵਾਲੇ ਸੰਜੂ ਭਗਤ ਦਾ ਪੇਟ ਇਕ ਸਮੇਂ ਇੰਨਾ ਵੱਧ ਗਿਆ ਸੀ ਕਿ ਉਸ ਨੂੰ ਦੇਖ ਕੇ ਅਜਿਹਾ ਲੱਗਦਾ ਸੀ ਕਿ ਉਹ ਗਰਭਵਤੀ ਹੈ। ਉਸ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਸੀ। ਸਭ ਨੂੰ ਅਜਿਹਾ ਲੱਗਦਾ ਸੀ ਕਿ ਉਸ ਦੇ ਪੇਟ 'ਚ ਟਿਊਮਰ ਹੈ। ਉਸ ਦਾ ਜਦੋਂ ਆਪ੍ਰੇਸ਼ਨ ਹੋਣ ਲੱਗਾ ਤਾਂ ਪੇਟ 'ਚ ਇਕ ਹੋਰ ਬੱਚੇ ਦਾ ਸਾਲਾਂ ਪੁਰਾਣਾ ਅਵਿਕਸਿਤ ਸਰੀਰ ਮਿਲਿਆ। ਇਹ ਉਸ ਦੇ ਜੁੜਵੇ ਭਰਾ ਦਾ ਸੀ ਜੋ ਜ਼ਿੰਦਗੀ ਭਰ ਉਸ ਦੇ 'ਚ ਸੀ। ਉਸ ਨੂੰ ਕੱਢਿਆ ਗਿਆ।
64 ਸਾਲ ਦੇ ਥਾਈ ਗਾਕ ਪਿਛਲੇ 30 ਸਾਲਾਂ ਤੋਂ ਸੁੱਤਾ ਹੀ ਨਹੀਂ। ਸਾਲ 1973 'ਚ ਆਏ ਇਕ ਬੁਖਾਰ ਤੋਂ ਬਾਅਦ ਥਾਈ ਕਦੇ ਵੀ ਸੁੱਤਾ ਨਹੀਂ। ਉਸ ਦੀ ਪਤਨੀ ਦੱਸਦੀ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਵੀ ਥਾਈ ਪਿਛਲੇ 30 ਤੋਂ ਜ਼ਿਆਦਾ ਸਾਲਾਂ ਤੋਂ ਕਦੇ ਵੀ ਨਹੀਂ ਸੋ ਪਾਇਆ।
ਹਮੇਸ਼ਾ ਤੁਸੀਂ ਬਹੁਤ ਸਾਰੇ ਖਾਣ ਦੇ ਸ਼ੌਕੀਨ ਲੋਕਾਂ ਨੂੰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਿਸੇ ਅਜਿਹੇ ਸ਼ਖਸ ਨੂੰ ਦੇਖਿਆ ਹੈ ਜੋ ਹਰ ਤਰ੍ਹਾਂ ਚੀਜ਼ ਨੂੰ ਖਾ ਜਾਵੇ। ਜੀ, ਹਾਂ ਮਿਸ਼ੇਲ ਲੋਲਿਟੀ ਸਭ ਕੁਝ ਵੀ ਖਾ ਜਾਣ ਲਈ ਜਾਂਦੇ ਹਨ।
ਸਿਯੋਚੀ ਯੋਕੋਈ ਨਾਂ ਦਾ ਜਾਪਾਨੀ ਫੌਜੀ ਆਪਣੀ ਬਟਾਲੀਯਨ ਦੇ ਨਾਲ 1941 'ਚ ਅਮਰੀਕਨ ਖੇਤਰ ਗੁਆਮ ਗਿਆ ਹੈ। ਜਦੋਂ 1944 'ਚ ਇਸ ਖੇਤਰ 'ਤੇ ਅਮਰੀਕਾ ਨੇ ਕਬਜ਼ਾ ਕੀਤਾ ਉਦੋਂ ਸਿਯੋਚੀ ਖੁਦ ਨੂੰ ਬਚਾਉਣ ਲਈ ਜੰਗਲਾਂ 'ਚ ਲੁੱਕ ਗਿਆ। 28 ਸਾਲਾਂ ਬਾਅਦ ਗੁਆਮ ਦੇ ਦੋ ਲੋਕਾਂ ਨੇ ਉਨ੍ਹਾਂ ਨੂੰ ਲੱਭਿਆ। ਵਰਲਡ ਵਾਰ ਤੋਂ ਬਾਅਦ ਵੀ ਉਨ੍ਹਾਂ ਨੇ 28 ਸਾਲ ਲੁੱਕ ਕੇ ਬਿਤਾਏ।
ਪਿਛਲੇ 26 ਸਾਲਾਂ ਤੋਂ ਇਰਾਨੀ ਸ਼ਰਣਾਰਥੀ ਮੇਹਰਾਨ ਕਰੀਮੀ ਨਾਸੇਰੀ ਏਅਰ ਪੋਰਟ 'ਤੇ ਹੀ ਰਿਹਾ। ਉਨ੍ਹਾਂ ਨੇ ਉਸ ਦੇ ਆਪਣੇ ਦੇਸ਼ ਤੋਂ ਬੇਦਖਲ ਕਰ ਦਿੱਤਾ ਗਿਆ ਹੈ। ਸ਼ਰਣ ਦੀ ਉਮੀਦ 'ਚ ਉਨ੍ਹਾਂ ਨੇ ਕਈ ਦੇਸ਼ਾਂ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ।ਅਜਿਹੇ 'ਚ ਉਹ 8 ਅਗਸਤ 1988 ਤੋਂ ਚਾਰਲਸ ਡੀ. ਗਾਲ ਹਵਾਈ ਅੱਡੇ ਦੇ ਲਾਊਜ 'ਚ ਰਹਿ ਰਹੇ ਹਨ।
ਸਰਦੀਆਂ 'ਚ ਕੁਝ ਇਸ ਤਰ੍ਹਾਂ ਰੱਖੋ ਆਪਣੀ ਚਮੜੀ ਦਾ ਧਿਆਨ
NEXT STORY