ਪੈਰਿਸ— ਫਰਾਂਸਿਸੀ ਵਿਅੰਗ ਮੈਗਜ਼ੀਨ 'ਚਾਰਲੀ ਹੇਬਦੋ' ਨੇ ਆਪਣੇ ਦਫਤਰ 'ਤੇ ਇਸਲਾਮੀ ਬੰਦੂਕਧਾਰੀਆਂ ਦੇ ਹਮਲੇ ਵਿਚ 12 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਇਸ ਦਾ ਪਹਿਲਾ ਸੰਸਕਰਣ ਪ੍ਰਕਾਸ਼ਤ ਕੀਤਾ, ਜਿਸ ਦੇ ਕਵਰ ਪੇਜ 'ਤੇ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਇਆ ਗਿਆ ਹੈ। ਹਮਲੇ ਤੋਂ ਬਾਅਦ ਚਾਰਲੀ ਹੇਬਦੋ ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ।
ਇਸ ਕਾਰਟੂਨ ਮੈਗਜ਼ੀਨ ਨੇ ਫਰਾਂਸ ਵਿਚ ਪ੍ਰਕਾਸ਼ਨ ਜਗਤ ਲਈ ਇਕ ਇਤਿਹਾਸਕ ਰਿਕਾਰਡ ਰਚ ਦਿੱਤਾ ਹੈ ਅਤੇ ਆਪਣੇ ਨਵੇਂ ਅੰਕ ਦੀਆਂ ਤਕਰੀਬਨ ਪੰਜ ਮਿਲੀਅਨ ਕਾਪੀਆਂ ਵੇਚੀਆਂ, ਜੋ ਪਹਿਲਾਂ ਸਿਰਫ 60000 ਹੀ ਹੁੰਦੀਆਂ ਸਨ।
ਨਵੇਂ ਅੰਕ ਨੂੰ ਸਪੈਨਿਸ਼, ਅਰੇਬਿਕ, ਇਟਾਲੀਅਨ, ਟਰਕਿਸ਼ ਅਤੇ ਅੰਗਰੇਜ਼ੀ ਸਮੇਤ ਪੰਜ ਭਾਸ਼ਾਵਾਂ ਵਿਚ ਪ੍ਰਕਾਸ਼ਤ ਕੀਤਾ ਗਿਆ ਅਤੇ ਦੁਨੀਆ ਦੇ 20 ਦੇਸ਼ਾਂ ਵਿਚ ਇਸ ਨੂੰ ਵੇਚਿਆ ਗਿਆ।
'ਚਾਰਲੀ ਹੇਬਦੋ' ਦੇ ਨਵੇਂ ਅੰਕ ਦੇ ਕਵਰ ਪੇਜ 'ਤੇ ਪੈਗੰਬਰ ਮੁਹੰਮਦ ਦੇ ਹੱਥ ਵਿਚ ਇਕ ਤਖਤੀ ਫੜੀ ਹੈ, ਜਿਸ 'ਤੇ ਲਿਖਿਆ ਹੈ, 'ਮੈਂ ਚਾਰਲੀ ਹਾਂ' ਤੇ ਇਸ ਦੇ ਉੱਪਰ ਲਿਖਿਆ ਗਿਆ ਹੈ, 'ਸਭ ਮੁਆਫ ਕੀਤਾ'। ਬਾਜ਼ਾਰ ਵਿਚ ਆਉਂਦੇ ਸਾਰ ਹੀ ਇਹ ਮੈਗਜ਼ੀਨ ਹੱਥੋਂ-ਹੱਥ ਵਿਕ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੈਰਿਸ ਸਥਿਤ 'ਚਾਰਲੀ ਹੇਬਦੋ' ਦੇ ਮੈਗਜ਼ੀਨ ਦਫਤਰ 'ਤੇ ਅੱਤਵਾਦੀ ਹਮਲਾ ਕੀਤਾ ਗਿਆ, ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਕ ਪਿੰ੍ਰਟਿੰਗ ਪ੍ਰੈੱਸ ਅਤੇ ਸਟੋਰ ਵਿਚ ਹੋਏ ਹਮਲੇ ਵਿਚ ਵੀ ਕਈ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੇ ਖਿਲਾਫ ਆਵਾਜ਼ ਚੁੱਕਦੇ ਲੱਖਾਂ ਲੋਕਾਂ ਨੇ ਨਾਅਰਾ 'ਮੈਂ ਚਾਰਲੀ ਹਾਂ' ਦਾ ਨਾਅਰਾ ਬੁਲੰਦ ਕੀਤਾ ਸੀ।
ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਭੂਚਾਲ
NEXT STORY