ਪੇਸ਼ਾਵਰ- ਉੱਤਰ ਪੱਛਮੀ ਪਾਕਿਸਤਾਨ ਦੀ ਸਵਾਤ ਘਾਟੀ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਪਰ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਮੌਸਮ ਵਿਭਾਗ ਅਨੁਸਾਰ, ਸਵਾਤ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਸਵੇਰ ਦੇ ਸਮੇਂ ਭੂਚਾਲ ਆਇਆ।ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4. 6 ਸੀ। ਭੂਚਾਲ ਦਾ ਕੇਂਦਰ ਹਿੰਦੁਕੁਸ਼ ਦੀਆਂ ਪਹਾੜੀਆਂ ਹਨ।ਭੂਚਾਲ ਦੇ ਝਟਕਿਆਂ ਕਾਰਨ ਸਥਾਨਕ ਲੋਕਾਂ 'ਚ ਡਰ ਅਤੇ ਬੇਚੈਨੀ ਪੈਦਾ ਹੋ ਗਈ ਹੈ।ਭੁਚਾਲ ਦੇ ਡਰ ਕਾਰਨ ਉਹ ਖੁੱਲ੍ਹੀਆਂ ਥਾਵਾਂ ਵੱਲ ਭੱਜ ਗਏ।ਇਸ ਇਲਾਕੇ 'ਚ 10 ਦਿਨਾਂ ਅੰਦਰ ਇਥੇ ਚੌਥੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਹਾਲਾਂਕਿ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਜਾਇਦਾਦ ਨੂੰ ਨੁਕਸਾਨ ਪੁੱਜਣ ਦੀ ਕੋਈ ਖਬਰ ਨਹੀਂ ਹੈ।
ਨਵਾਜ਼ ਸ਼ਰੀਫ ਸਾਊਦੀ ਅਰਬ ਲਈ ਰਵਾਨਾ
NEXT STORY