ਮਾਸਕੋ— ਸੜਕ 'ਤੇ ਆਵਾਜਾਈ ਕਰਦੇ ਸਮੇਂ ਪੂਰੇ ਧਿਆਨ ਦੀ ਲੋੜ ਹੁੰਦੀ ਹੈ, ਕਿਉਂਕਿ ਪੂਰੀ ਸਾਵਧਾਨੀ ਵਰਤਣ ਦੇ ਬਾਵਜੂਦ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ, ਜੋ ਹਾਦਸੇ ਦਾ ਕਾਰਨ ਬਣ ਜਾਂਦੀਆਂ ਹਨ ਤੇ 'ਨਜ਼ਰ ਹਟੀ, ਦੁਰਘਟਨਾ ਘਟੀ' ਵਾਲੀ ਗੱਲ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਹੈ ਰੂਸ ਦਾ। ਰੂਸ ਦੀਆਂ ਸੜਕਾਂ 'ਤੇ ਇਕ ਵਿਅਕਤੀ ਬੜੇ ਹੀ ਆਰਾਮ ਨਾਲ ਕਾਰ ਚਲਾ ਰਿਹਾ ਸੀ। ਸਾਹਮਣੇ ਆਉਂਦੇ ਟੱਰਕ ਤੋਂ ਬਚ ਕੇ ਉਸ ਨੇ ਬੜੇ ਹੀ ਸੁਚੱਜੇ ਢੰਗ ਨਾਲ ਡਰਾਈਵਿੰਗ ਕੀਤੀ ਪਰ ਪਤਾ ਨਹੀਂ ਕਿੱਥੋਂ ਹਾਦਸੇ ਦਾ ਕਾਰਨ ਬਣ ਕੇ ਇਹ ਰਹੱਸਮਈ ਟਾਇਰ ਹਵਾ 'ਚੋਂ ਪ੍ਰਗਟ ਹੋ ਗਿਆ ਤੇ ਆ ਕੇ ਕਾਰ ਨਾਲ ਟਕਰਾਅ ਗਿਆ। ਹਾਦਸੇ ਵਿਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਜੇਕਰ ਡਰਾਈਵਰ ਬੇਕਾਬੂ ਹੋ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਹੁਣ ਇਹ ਟਾਇਰ ਟਰੱਕ ਤੋਂ ਡਿੱਗਿਆ ਜਾਂ ਕਿਥੋਂ ਆਇਆ, ਅਜੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪਲਾਂ ਵਿਚ ਇਸ ਟਾਇਰ ਨੇ ਸੜਕ 'ਤੇ ਭੜਥੂ ਪਾ ਦਿੱਤਾ।
ਗੈਂਡੇ ਦੇ ਸਿੰਗ ਵੇਚਣ 'ਤੇ ਨਿਲਾਮੀਘਰ ਨੂੰ ਜ਼ੁਰਮਾਨਾ
NEXT STORY