ਮਿਆਮੀ— ਫਲੋਰੀਡਾ ਦੇ ਇਕ ਨਿਲਾਮੀਘਰ ਦੇ ਮਾਲਕ ਨੇ ਗੈਂਡੇ ਦੇ ਸਿੰਗ ਅਤੇ ਹਾਥੀ ਦੇ ਦੰਦਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਵੇਚਣ ਦੀ ਗੱਲ ਸਵੀਕਾਰ ਕਰ ਲਈ ਹੈ ਅਤੇ ਉਸ 'ਤੇ 15 ਲੱਖ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਕੁਝ ਸਮਾਂ ਜੇਲ੍ਹ ਵਿਚ ਵੀ ਬਿਤਾਉਣਾ ਪੈ ਸਕਦਾ ਹੈ। 'ਏਲੀਟ ਅਸਟੇਟ ਬਾਇਰਸ ਇੰਕ' ਨਿਲਾਮੀਘਰ ਦੇ ਮਾਲਕ ਕ੍ਰਿਸਟੋਫਰ ਹੇਯਸ ਨੇ ਮਿਆਮੀ ਦੀ ਇਕ ਅਮਰੀਕੀ ਜ਼ਿਲਾ ਅਦਾਲਤ ਵਿਚ ਆਪਣਾ ਦੋਸ਼ ਸਵੀਕਾਰ ਕਰ ਲਿਆ। ਉਨ੍ਹਾਂ ਦੀ ਕੰਪਨੀ ਏਲੀਟ ਡੈਕੋਰੇਟਿਵ ਆਰਟਸ ਫਲੋਰੀਡਾ ਦੇ ਬਾਯੰਟਨ ਬੀਚ 'ਤੇ ਕੰਮ ਕਰਦੀ ਹੈ। ਨਿਆਂ ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਹੇਯਸ ਨੂੰ ਗੈਰ-ਕਾਨੂੰਨੀ ਰੂਪ ਨਲਾ ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ। ਨਿਲਾਮੀਘਰ ਨੇ ਗੈਂਡੇ ਦੇ ਸਿੰਗਾਂ ਅਤੇ ਹੋਰ ਸਮਾਨਾਂ ਅਤੇ ਹਾਥੀਆਂ ਦੇ ਦੰਦਾਂ ਨੂੰ ਵੇਚਿਆ ਹੈ।
ਹੇਯਸ ਨੂੰ ਇਕ ਵਿਸ਼ੇਸ਼ ਜਾਂਚ ਮੁਹਿੰਮ ਆਪ੍ਰੇਸ਼ਨ ਕ੍ਰੈਸ਼ ਦੇ ਅਧੀਨ ਫੜਿਆ ਗਿਆ। ਇਸ ਮਾਮਲੇ ਵਿਚ ਉਸ ਨੂੰ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ।
ਹਮਲੇ ਤੋਂ ਬਾਅਦ 'ਚਾਰਲੀ ਹੇਬਦੋ' ਨੇ ਤੋੜੇ ਵਿਕਰੀ ਦੇ ਸਾਰੇ ਰਿਕਾਰਡ
NEXT STORY