ਵਾਸ਼ਿੰਗਟਨ- ਅਮਰੀਕਾ 'ਚ ਵੱਸਦੇ ਸਿੱਖ ਭਾਈਚਾਰੇ ਨੇ ਪ੍ਰਮੁੱਖ ਸਿਆਸਤਦਾਨਾਂ ਦੀਆਂ ਸੇਵਾਵਾਂ ਹਾਸਲ ਕਰਕੇ ਇਕ ਸਰਵੇਖਣ ਕਰਵਾਉਣ ਦੀ ਪਹਿਲ ਕੀਤੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਅਮਰੀਕੀ ਲੋਕ ਸਿੱਖ ਧਰਮ ਬਾਰੇ ਕਿੰਨਾ ਕੁ ਜਾਣਦੇ ਹਨ। ਅਮਰੀਕੀ ਸਿੱਖ ਸੰਗਠਨ ਨੈਸ਼ਨਲ ਸਿੱਖ ਕੈਂਪੇਨ ਇਸ ਸਰਵੇਖਣ ਰਾਹੀਂ ਸਿੱਖਾਂ ਬਾਰੇ ਹਾਂ ਪੱਖੀ ਜਾਗਰੂਕਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਸਰਵੇਖਣ ਇਸੇ ਮਹੀਨੇ ਜਾਰੀ ਕੀਤਾ ਜਾਵੇਗਾ, ਜਿਸ ਨੂੰ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਨਟਨ ਦੇ ਸਾਬਕਾ ਸਲਾਹਕਾਰ ਜੌਫ ਗਰੇਨ ਵਲੋਂ ਕਰਵਾਇਆ ਜਾਵੇਗਾ।
ਅਮਰੀਕੀ ਸਿੱਖ ਸੰਗਠਨ ਦੇ ਸਹਿਯੋਗੀ ਸੰਸਥਾਪਕ ਅਤੇ ਕਾਰਜਕਾਰੀ ਡਾਇਰੈਕਟਰ ਗੁਰਵੀਨ ਸਿੰਘ ਆਹੂਜਾ ਨੇ ਦੱਸਿਆ ਕਿ ਇਹ ਸਰਵੇਖਣ ਸਿੱਖਾਂ ਨੂੰ ਸਹਾਇਤਾ ਪਹੁੰਚਾਏਗਾ, ਕਿਉਂਕਿ ਹੁਣ ਸਾਨੂੰ ਪਤਾ ਹੋਵੇਗਾ ਕਿ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਾਨੂੰ ਕਿਸ ਤਰ੍ਹਾਂ ਦੇ ਪ੍ਰਚਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਹਿੰਸਾ ਮੁਕਤ ਅਮਰੀਕਾ ਲਈ ਬਹੁਤ ਜ਼ਰੂਰੀ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਅਮਰੀਕੀਆਂ ਵਲੋਂ ਕਿਸ ਤਰ੍ਹਾਂ ਸਿੱਖੀ ਨੂੰ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਭਵਿੱਖ ਸਾਡੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਮੁਲਕ ਦੇ ਵਾਸੀਆਂ ਨੂੰ ਸਿੱਖੀ ਬਾਰੇ ਜਾਣੂ ਕਰਵਾਈਏ।
ਰਹੱਸਮਈ ਟਾਇਰ ਨੇ ਸੜਕ 'ਤੇ ਪਾਇਆ ਭੜਥੂ (ਵੀਡੀਓ)
NEXT STORY