ਲੰਡਨ— ਇੰਗਲੈਂਡ ਦੇ ਉੱਤਰੀ ਹੈਂਪਟਨ ਹਸਪਤਾਲ ਵਿਚ ਇਬੋਲਾ ਦੀ ਬੀਮਾਰੀ ਨਾਲ ਪੀੜਤ ਸ਼ੱਕੀ ਮਹਿਲਾ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਬੋਲਾ ਬੀਮਾਰੀ ਨਾਲ ਪੀੜਤ ਇਕ ਸ਼ੱਕੀ ਮਹਿਲਾ ਨੂੰ ਕੱਲ੍ਹ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਮਹਿਲਾ ਹਾਲ ਹੀ ਵਿਚ ਵਿਦੇਸ਼ ਦੌਰੇ ਤੋਂ ਵਾਪਸ ਆਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਮਹਿਲਾ ਇਬੋਲਾ ਦੀ ਮਰੀਜ਼ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਇਕ ਨਰਸ ਦੇ ਇਬੋਲਾ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਵਿਸ਼ਵ ਸਿਹਤ ਸੰਗਠਨ ਨੇ ਕੱਲ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਬੋਲਾ ਬੀਮਾਰੀ ਦੇ 21296 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ 'ਚੋਂ 8429 ਰੋਗੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਅਮਰੀਕੀਆਂ ਦੀ ਸਿੱਖ ਧਰਮ 'ਤੇ ਸੋਚ ਬਾਰੇ ਹੋਵੇਗਾ ਸਰਵੇਖਣ
NEXT STORY