ਨਵੀਂ ਦਿੱਲੀ/ਮੈਲੋਬਰਨ¸ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੂੰ ਹੁਣ ਆਪਣੀ ਟੀਮ ਇਕ ਨਵੀਂ ਜਰਸੀ ਵਿਚ ਨਜ਼ਰ ਆਵੇਗੀ, ਜੀ ਹਾਂ, ਟੀਮ ਇੰਡੀਆ ਦੀ ਤਿਕੋਣੀ ਲਡੜੀ ਤੇ ਵਰਲਡ ਕੱਪ ਲਈ ਨਵੀਂ ਜਰਸੀ ਲਾਂਚ ਹੋ ਗਈ ਹੈ।
ਇਸ ਨਵੀਂ ਜਰਸੀ ਦੀ ਲਾਂਚਿੰਗ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਕੀਤੀ ਗਈ। ਇਸ ਲਾਂਚ ਦੇ ਮੌਕੇ 'ਤੇ ਟੀਮ ਇੰਡੀਆ ਦੇ ਖਿਡਾਰੀ ਜ਼ਮੀਨ 'ਤੇ ਨਹੀਂ ਅਸਮਾਨ ਵਿਚ ਨਜ਼ਰ ਆ ਰਹੇ ਸਨ।
ਜੀ ਹਾਂ, ਅਸਮਾਨ ਤੋਂ ਇੱਥੇ ਸਾਡਾ ਮਤਲਬ ਹੈ ਕਿ ਮੈਲਬੋਰਨ ਕ੍ਰਿਕਟ ਗਰਾਊਂਡੇ ਦੇ ਸ਼ੈਲਟਰ 'ਤੇ। ਇਸ ਵੀਡੀਓ ਵਿਚ ਸਾਫ ਇਹ ਦਿਖਾਇਆ ਗਿਆ ਹੈ ਕਿ ਹੁਣ ਟੀਮ ਇੰਦੀਆ ਦੇ ਪੈਰ ਧਰਤੀ 'ਤੇ ਨਹੀਂ ਟਿਕਣ ਵਾਲੇ ਹਨ। ਹੁਣ ਉਹ ਇਸ ਨਵੀਂ ਜਰਸੀ ਨਾਲ ਵਰਲਡ ਕੱਪ ਬਾਰੇ ਸੋਚ ਰਹੇ ਹਨ। ਬੀ. ਸੀ. ਸੀ. ਆਈ. ਨੇ ਟੀਮ ਇੰਡੀਆ ਦੇ ਜਰਸੀ ਲਾਂਚ ਦੀ ਇਹ ਵੀਡੀਓ ਵੀ ਸ਼ੇਅਰ ਕੀਤੀ ਹੈ।
..ਜਦੋਂ ਜਿੰਬਾਬਵੇ ਨੇ ਕੀਤਾ ਵੱਡਾ ਉਲਟਫ਼ੇਰ, ਕੰਗਾਰੂਆਂ ਨੂੰ ਕੀਤਾ ਚਿੱਤ
NEXT STORY