ਅਜਮੇਰ- ਅਕਸਰ ਪਿਆਰ 'ਚ ਨਾਕਾਮ ਰਹਿਣ ਕਾਰਨ ਪ੍ਰੇਮੀ ਮੌਤ ਨੂੰ ਗਲ ਲਾ ਲੈਂਦੇ ਹਨ। ਅਜਿਹੇ ਫੈਸਲੇ ਕਰਨ ਨਾਲ ਕੁਝ ਹਾਸਲ ਨਹੀਂ ਹੁੰਦਾ ਸਗੋਂ ਪਰਿਵਾਰ ਵਾਲਿਆਂ ਨੂੰ ਦੁਖ ਪਹੁੰਚਦਾ ਹੈ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਰਾਜਸਥਾਨ ਦੇ ਅਜਮੇਰ 'ਚ। ਜਿੱਥੇ ਇਕ ਲੜਕੀ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕਾ ਡੂਮਾੜਾ ਵਾਸੀ 12ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਨੇ ਆਪਣੇ ਗੁੱਟ 'ਤੇ ਬੀ. ਐਮ. ਅਤੇ ਆਈ ਲਵ ਯੂ ਲਿਖਿਆ ਹੋਇਆ ਸੀ।
ਚਮਦੀਦ ਗਵਾਹਾਂ ਮੁਤਾਬਕ ਲੜਕੀ ਕਾਫੀ ਦੇਰ ਤੋਂ ਮੋਬਾਈਲ ਫੋਨ 'ਤੇ ਗੱਲਾਂ ਕਰ ਰਹੀ ਸੀ। ਇਸ ਦੌਰਾਨ ਰੇਲਵੇ ਟਰੈੱਕ ਕੋਲ ਮੋਬਾਈਲ ਫੋਨ 'ਤੇ ਗੱਲ ਕਰਦੀ ਹੋਈ ਉਸ ਨੇ ਟ੍ਰੇਨ ਅੱਗੇ ਛਾਲ ਮਾਰ ਦਿੱਤੀ। ਉਸ ਦਾ ਸਰੀਰ ਕੱਟਿਆ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਮੋਬਾਈਲ ਫੋਨ ਦੇ ਨੰਬਰ ਦੇ ਆਧਾਰ 'ਤੇ ਉਸ ਦੀ ਸ਼ਨਾਖਤ ਕੀਤੀ ਗਈ। ਪੁਲਸ ਮੁਤਾਬਕ ਮ੍ਰਿਤਕਾ ਦੇ ਗੁੱਟ 'ਤੇ ਬਲੇਡ ਨਾਲ ਕੱਟਣ ਦੇ ਨਿਸ਼ਾਨ ਸਨ। ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ 'ਚ ਲੈ ਲਿਆ ਹੈ। ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ।
ਅਮਰ ਸਿੰਘ ਨੇ ਕੀਤਾ ਸੁਨੰਦਾ ਪੁਸ਼ਕਰ ਮਾਮਲੇ 'ਚ ਵੱਡਾ ਖੁਲਾਸਾ
NEXT STORY