ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤਹਿਲਕਾ ਮੈਗਜ਼ੀਨ ਦੇ ਸੰਸਥਾਪਕ ਤਰੁਣ ਤੇਜਪਾਲ ਨੂੰ ਸ਼ੁੱਕਰਵਾਰ ਨੂੰ ਫੌਰੀ ਰਾਹਤ ਦਿੰਦੇ ਹੋਏ ਉਨ੍ਹਾਂ ਵਿਰੁੱਧ ਇਕ ਮਹਿਲਾ ਕਰਮਚਾਰੀ ਦੇ ਯੌਨ ਸ਼ੋਸ਼ਣ ਮਾਮਲੇ ਦੀ ਸੁਣਵਾਈ 'ਤੇ ਤਿੰਨ ਹਫਤੇ ਦੀ ਰੋਕ ਲਾ ਦਿੱਤੀ ਹੈ। ਮੁੱਖ ਜੱਜ ਐਚ. ਐਲ. ਦੱਤੂ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਹੇਠਲੀ ਅਦਾਲਤ ਨੂੰ ਇਹ ਯਕੀਨੀ ਕਰਨ ਦੇ ਹੁਕਮ ਦਿੱਤਾ ਕਿ ਦੋਸ਼ੀ ਨੂੰ ਮਾਮਲੇ ਨਾਲ ਸੰਬੰਧਤ ਸਾਰੇ ਦਸਤਾਵੇਜ਼ ਉਪਲੱਬਧ ਕਰਵਾਏ ਜਾਣ। ਅਦਾਲਤ ਨੇ ਪਟੀਸ਼ਨ ਕਰਤਾ ਤੇਜਪਾਲ ਨੂੰ ਸੁਚੇਤ ਕਰ ਦਿੱਤਾ ਹੈ ਕਿ ਉਹ ਵੀ ਕਿਸੇ ਨਾ ਕਿਸੇ ਆਧਾਰ 'ਤੇ ਮਾਮਲੇ ਦੀ ਸੁਣਵਾਈ 'ਚ ਰੁਕਾਵਟ ਪਾਉਣ ਤੋਂ ਬਚਣ।
ਪਟੀਸ਼ਨ ਕਰਤਾ ਦੀ ਦਲੀਲ ਹੈ ਕਿ ਇਸਤਗਾਸਾ ਏਜੰਸੀ ਨਿਆਇਕ ਪ੍ਰਕਿਰਿਆ ਦੇ ਰਾਹ ਵਿਚ ਭਟਕ ਗਈ ਹੈ ਅਤੇ ਉਹ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਫਾਸਟ ਟਰੈੱਕ ਸੁਣਵਾਈ ਵੀ ਨਿਰਪੱਖ ਸੁਣਵਾਈ ਦਾ ਹੀ ਇਕ ਪਹਿਲੂ ਹੈ। ਪਟੀਸ਼ਨ ਕਰਤਾ ਨੇ ਗੋਆ ਦੀ ਐਡੀਸ਼ਨਲ ਸੈਸ਼ਨ ਅਦਾਲਤ 'ਚ 23 ਦਸੰਬਰ 2014 ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਉਸ ਨੇ ਦੋਸ਼ ਤੈਅ ਕਰਨ ਲਈ ਜਿਰਹਾਂ ਸ਼ੁਰੂ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਗੁੱਟ 'ਤੇ ਲਿਖ ਕੇ ਆਈ ਲਵ ਯੂ ਤੇ ਮੌਤ ਨੂੰ ਲਾ ਲਿਆ ਗਲ
NEXT STORY