ਮੇਰਠ (ਉੱਤਰ ਪ੍ਰਦੇਸ਼)- ਪ੍ਰੇਮ ਪ੍ਰਸੰਗਾਂ ਕਾਰਨ 9ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਇੱਟਾਂ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੀ ਹੈ। ਜ਼ਿਲਾ ਪੁਲਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਥਾਣਾ ਲਿਸਾਡੀ ਗੇਟ ਖੇਤਰ 'ਚ ਜਾਕਿਰ ਕਾਲੋਨੀ ਇਲਾਕੇ 'ਚ ਖਾਲੀ ਪਏ ਇਕ ਪਲਾਟ 'ਚ ਵੀਰਵਾਰ ਨੂੰ ਇਕ ਲੜਕੇ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਉਸ ਦੀ ਜਾਂਚ ਜਾਕਿਰ ਕਾਲੋਨੀ ਵਾਸੀ ਔਰੰਗਜੇਬ (17) ਦੇ ਰੂਪ 'ਚ ਹੋਈ। ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ।
ਪੁਲਸ ਅਨੁਸਾਰ ਔਰੰਗਜੇਬ ਮੰਗਲਵਾਰ ਦੀ ਸ਼ਾਮ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਨਜ਼ਦੀਕੀ ਸਟੇਸ਼ਨ ਨੂੰ ਦਿੱਤੀ ਸੀ। ਪੁਲਸ ਖੇਤਰ ਅਧਿਕਾਰੀ ਕੋਤਵਾਲੀ ਰੂਪੇਸ਼ ਕੁਮਾਰ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ ਘਟਨਾ ਦੇ ਪਿੱਛੇ ਪ੍ਰੇਮ ਪ੍ਰਸੰਗ ਸਾਹਮਣੇ ਆਇਆ ਹੈ। ਗੁਆਂਢ 'ਚ ਰਹਿਣ ਵਾਲੀ ਇਕ ਲੜਕੀ ਨਾਲ ਔਰੰਗਜ਼ੇਬ ਦੀ ਦੋਸਤੀ ਸੀ। ਮੁਹੱਲੇ ਦੇ ਕੁਝ ਨੌਜਵਾਨ ਇਸ ਦਾ ਵਿਰੋਧ ਕਰਦੇ ਸਨ। ਪੁਲਸ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਸ਼ੁੱਕਰਵਾਰ ਨੂੰ ਗੁਆਂਢ ਦੇ ਹੀ ਚਾਰ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰ ਰਹੀ ਹੈ।
ਸੁਪਰੀਮ ਕੋਰਟ ਨੇ 'ਤਹਿਲਕਾ' ਦੇ ਸੰਸਥਾਪਕ ਤੇਜਪਾਲ ਵਿਰੁੱਧ ਸੁਣਵਾਈ 'ਤੇ ਲਾਈ ਰੋਕ
NEXT STORY