ਨਵੀਂ ਦਿੱਲੀ- 'ਫਲਾਇੰਗ ਸਿੱਖ' ਨਾਂ ਨਾਲ ਮਸ਼ਹੂਰ ਦੌੜਾਕ ਮਿਲਖਾ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਿਡਾਰੀਆਂ ਵਲੋਂ ਖੁਦ ਨੂੰ ਯੋਗ ਦੱਸ ਕੇ ਪਦਮ ਸਨਮਾਨ ਹਾਸਲ ਕਰਨ ਦੀ ਜਿਹੜੀ ਹੋੜ ਚੱਲ ਪਈ ਹੈ, ਉਸ ਨਾਲ ਇਸ ਵੱਕਾਰੀ ਸਨਮਾਨ ਦੀ ਸ਼ਾਨ ਘੱਟ ਹੋ ਰਹੀ ਹੈ।
ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਕਾਰੀ ਸਨਮਾਨ- ਪਦਮਭੂਸ਼ਣ ਨਾਲ ਸਨਮਾਨਿਤ ਕਰਨ ਲਈ ਨਾਮਜਦ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਵੀ ਖੁਦ ਨੂੰ ਇਸ ਸਨਮਾਨ ਦੇ ਕਾਬਲ ਦੱਸਿਆ ਸੀ।
ਪਦਮਸ਼੍ਰੀ ਨਾਲ ਸਨਮਾਨਿਤ ਮਿਲਖਾ ਸਿੰਘ ਨੇ ਕਿਹਾ ਕਿ ਇਹ ਗਲਤ ਚਲਨ ਹੈ। ਇਸ ਨਾਲ ਪਦਮ ਪੁਰਸਕਾਰਾਂ ਦੀ ਸ਼ਾਨ ਘੱਟ ਹੋ ਰਹੀ ਹੈ। ਖਿਡਾਰੀ ਖੁਦ ਨੂੰ ਕਿਸੇ ਐਵਾਰਡ ਦੇ ਕਾਬਲ ਨਾ ਦੱਸਣ। ਇਹ ਸਭ ਤੈਅ ਕਰਨਾ ਖੇਡ ਸੰਘਾਂ ਅਤੇ ਸਰਕਾਰ ਦਾ ਕੰਮ ਹੈ।
'ਵਿਸ਼ਵ ਕੱਪ 'ਚ ਅੱਧੀ ਟੀਮ ਦੇ ਬਰਾਬਰ ਹਨ ਧੋਨੀ'
NEXT STORY