ਮਲੇਸ਼ੀਆ, ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਅਜੈ ਜੈਰਾਮ ਨੇ ਸ਼ੁੱਕਰਵਾਰ ਨੂੰ ਆਪਣੇ-ਅਪਾਣੇ ਮੁਕਾਬਲੇ ਜਿੱਤ ਕੇ ਇਕ ਲੱਖ 20 ਹਜ਼ਾਰ ਡਾਲਰ ਦੇ ਮਲੇਸ਼ੀਆ ਮਾਸਟਰਸ ਗ੍ਰਾਂ.ਪ੍ਰੀ.ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪਰਪੂਲੀ ਕਸ਼ਯਪ ਪ੍ਰੀ-ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਿਆ ਹੈ। ਇੱਥੇ 2013 ਵਿਚ ਚੈਂਪੀਅਨ ਰਹਿ ਚੁੱਕੀ ਦੂਜਾ ਦਰਜਾ ਪ੍ਰਾਪਤ ਸਿੰਧੂ ਨੇ ਪੰਜਵਾਂ ਦਰਜਾ ਥਾਈਲੈਂਡ ਦੀ ਪੇਰਨੇਟਿਪ ਬੁਰਾਨਾਪ੍ਰਾਸਤਸੁਕ ਨੂੰ 37 ਮਿੰਟਵਿਚ 23-21, 21-9 ਨਾਲ ਹਰਾਇਆ ਜਦਕਿ ਜੈਰਾਮ ਨੇ ਪੁਰਸ਼ ਵਰਗ ਵਿਚ ਇਕ ਹੀ ਦਿਨ ਪ੍ਰੀ-ਕੁਆਰਟਰ ਫਾਈਨਲ ਤੇ ਕੁਆਰਟਰ ਫਾਈਨਲ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਜੈਮਰਾਮ ਨੇ ਆਖਰੀ-16 ਵਿਚ ਆਦਿੱਤਿਆ ਪ੍ਰਕਾਸ਼ ਨੂੰ 21-6, 17-21, 21-14 ਨਾਲ ਹਰਾਇਆ ਤੇ ਫਿਰ ਆਖਰੀ ਅੱਠ ਵਿਚ ਮਲੇਸ਼ੀਆ ਦੇ ਡੈਰੇਨ ਲਿਊ ਨੂੰ 56 ਮਿੰਟ ਵਿਚ 21-16, 21-23, 21-8 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਕਸ਼ਯਪ ਨੂੰ ਪ੍ਰੀ-ਕੁਆਰਟਰ ਫਾਈਨਲ ਵਿਚ ਸਿੰਗਾਪੁਰ ਦੇ ਜੀ ਲਿਆਂਗ ਡੈਰੇਕ ਵੇਂਗ ਨੇ 13-21, 21-17, 21-13 ਨਾਲ ਹਰਾਇਆ।
ਪੰਜਾਬ ਨੂੰ ਫਾਲੋਆਨ ਦੀ ਸ਼ਰਮਿੰਦਗੀ
NEXT STORY