ਨਵੀਂ ਦਿੱਲੀ, ਇੰਗਲੈਂਡ ਦੇ ਸਟੀਫਨ ਕਾਂਸਟੇਨਟਾਈਨ ਨੂੰ ਇਕ ਵਾਰ ਫਿਰ ਭਾਰਤੀ ਫੁੱਟਬਾਲ ਟੀਮ ਦੀ ਕਮਾਨ ਸੌਂਪਦੇ ਹੋਏ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਸਦੇ ਇਲਾਵਾ ਉਨ੍ਹਾਂ ਨੂੰ ਅੰਡਰ-23 ਟੀਮ ਦੇ ਕੋਚ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਅਖਿਲ ਭਾਰਤੀ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਟੀਫਨ ਨੂੰ ਭਾਰਤ ਦੀ ਸੀਨੀਅਰ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਰਵਾਂਦਾ ਦੇ ਕੋਚ ਰਹੇ ਸਟੀਫਨ ਸਾਲ 2002 ਤੋਂ 2005 ਤਕ ਟੀਮ ਇੰਡੀਆ ਦੇ ਮੁੱਖ ਕੋਚ ਰਹਿ ਚੁੱਕੇ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਭਾਰਤ ਨੇ ਵਿਅਤਨਾਮ ਵਿਚ ਐਜਲ ਕੱਪ ਜਿੱਤਿਆ ਸੀ ।
ਬਾਲੀਵੁੱਡ 'ਤੇ ਚੜ੍ਹਿਆ ਟੀਮ ਇੰਡੀਆ ਦਾ 'ਨਵਾਂ ਰੰਗ'
NEXT STORY