ਮੁੰਬਈ- ਪੂੰਜੀ ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਨਿਵੇਸ਼ਕਾਂ ਦੇ ਹਿਤਾਂ ਦੀ ਰੱਖਿਆ ਦੇ ਉਦੇਸ਼ ਨਾਲ ਗੁਪਤ ਕਾਰੋਬਾਰ 'ਤੇ ਲਗਾਮ ਲਗਾਉਣ ਲਈ ਬਣਾਏ ਗਏ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ। ਰੈਗੂਲੇਟਰੀ ਨੇ ਪਿੱਛਲੇ ਸਾਲ 19 ਨਵੰਬਰ ਨੂੰ ਗੁਪਤ ਕਾਰੋਬਾਰ ਰੋਕੂ ਨਿਯਮ ਨੂੰ ਮਨਜ਼ੂਰੀ ਦਿੱਤੀ ਸੀ।
ਅਜਿਹੇ ਕਾਰੋਬਾਰ ਨੂੰ ਰੋਕਨ ਲਈ ਦੋ ਦਹਾਕੇ ਪੁਰਾਣੇ ਨਿਯਮ ਦੀ ਥਾਂ 'ਤੇ ਮਨਜ਼ੂਰ ਨਵਾਂ ਨਿਯਮ ਲਾਗੂ ਹੋ ਗਿਆ ਹੈ। ਇਸ ਨਾਲ ਸਹੀ ਕਾਰੋਬਾਰ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇਗਾ। ਸੇਬੀ ਅਨੁਸਾਰ ਕਿਸੇ ਕੰਪਨੀ ਦੇ ਕੱਚੇ ਜਾਂ ਪਕੇ ਕਰਮਚਾਰੀ ਜਿਨ੍ਹਾਂ ਦੀ ਪ੍ਰਤੱਖ ਜਾਂ ਲੁਕੀ ਹੋਈ ਪਹੁੰਚ ਕੰਪਨੀ ਦੇ ਨਾ ਜਾਰੀ ਹੋਏ ਮੁੱਲ ਪ੍ਰਤੀ ਸੰਵੇਦਨਸ਼ੀਲ ਸੂਚਨਾਵਾਂ (ਯੂ.ਪੀ.ਐਸ.ਆਈ.) ਤਕ ਹੋਣ, ਨੂੰ ਗੁਪਤ ਕਾਰੋਬਾਰ ਨਾਲ ਜੁੜਿਆ ਵਿਅਕਤੀ ਕਿਹਾ ਜਾਵੇਗਾ।
ਨਿਸਾਨ ਨੇ ਪੇਸ਼ ਕੀਤੀ ਡੈਟਸਨ ਗੋ ਪਲੱਸ, ਕੀਮਤ 3.79 ਲੱਖ
NEXT STORY