ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੇ ਪੂਰੀ ਦੁਨੀਆ 'ਚ ਲੱਖਾਂ ਚਾਹਣ ਵਾਲੇ ਹਨ। ਸਲਮਾਨ ਦੀ ਫੈਨ ਫਾਲਵਿੰਗ ਵੀ ਬਹੁਤ ਖਾਸ ਹੈ। ਉਨ੍ਹਾਂ ਦੀ ਬਾਡੀ ਤੋਂ ਲੈ ਕੇ ਸਟਾਇਲ ਤੱਕ ਫੈਨ ਉੁਨ੍ਹਾਂ ਲਈ ਬਹੁਤ ਕ੍ਰੇਜ਼ੀ ਹਨ। ਇਸ ਫੈਨ ਫਾਲਵਿੰਗ ਦੀ ਬਦੌਲਤ ਸਲਮਾਨ ਨੇ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਸਲਮਾਨ ਦੇ ਟਵਿੱਟਰ 'ਤੇ 1 ਕਰੋੜ ਤੋਂ ਜ਼ਿਆਦਾ ਫਾਲੋਅਰਸ ਹੋ ਗਏ ਹਨ। ਇਸ ਉਪੱਲਬਧੀ ਨੂੰ ਹਾਸਲ ਕਰਨ ਵਾਲੇ ਸਲਮਾਨ ਬਾਲੀਵੁੱਡ ਦੇ ਤੀਜੇ ਸਟਾਰ ਹਨ। ਜ਼ਿਕਰਯੋਗ ਹੈ ਕਿ ਸਲਮਾਨ ਤੋਂ ਪਹਿਲਾਂ ਇਹ ਮੁਕਾਮ ਅਮਿਤਾਭ ਅਤੇ ਸ਼ਾਹਰੁਖ ਖਾਨ ਹਾਸਲ ਕਰ ਚੁੱਕੇ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਟਵਿੱਟਰ 'ਤੇ ਸਲਮਾਨ ਸਿਰਫ 10 ਲੋਕਾਂ ਨੂੰ ਹੀ ਫਾਲੋਅ ਕਰਦੇ ਹਨ। ਸਲਮਾਨ ਨੇ ਟਵਿੱਟਰ ਅਪ੍ਰੈਲ 2010 'ਚ ਸ਼ੁਰੂ ਕੀਤਾ ਸੀ।
ਮੈਨੂੰ 26 ਜਨਵਰੀ ਦਾ ਕੋਈ ਸੱਦਾ ਨਹੀਂ ਆਇਆ: ਅਮਿਤਾਭ
NEXT STORY