ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਖਬਰ ਮਿਲੀ ਸੀ ਕਿ ਇਸ 26 ਜਨਵਰੀ ਕਿ ਗਣਤੰਤਰ ਦਿਵਸ 'ਤੇ ਉਨ੍ਹਾਂ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ ਆਉਣ ਦਾ ਸੱਦਾ ਮਿਲਿਆ ਹੈ ਪਰ ਅਮਿਤਾਭ ਬੱਚਨ ਨੇ ਇਸ ਖਬਰ ਨੂੰ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ। ਅਮਿਤਾਭ ਬੱਚਨ ਨੇ ਕਿਹਾ, ''ਜੀ ਨਹੀਂ, ਇਹ ਖਬਰ ਬਿਲਕੁਲ ਗਲਤ ਹੈ। ਮੈਨੂੰ ਕੋਈ ਵੀ ਸੱਦਾ ਨਹੀਂ ਆਇਆ ਹੈ ਅਤੇ ਰਹੀ ਗੱਲ ਗਣਤੰਤਰ ਦਿਵਸ ਦੇ ਪ੍ਰੋਗਰਾਮ ਦੀ ਤਾਂ ਉਹ ਮੈਂ ਕਈ ਵਾਰੀ ਦੇਖੇ ਹਨ। ਜਦੋਂ ਅਮਿਤਾਭ ਬੱਚਨ ਤੋਂ ਪੁੱਛਿਆ ਗਿਆ ਕਿ ਸਵੱਛਤਾ ਮੁਹਿੰਮ ਕਾਰਨ ਕੀ ਬਦਲਾਅ ਦੇਖਣ ਨੂੰ ਮਿਲਿਆ ਹੈ ਤਾਂ ਅਮਿਤਾਭ ਨੇ ਜਵਾਬ ਦਿੱਤਾ, ''ਲੋਕ ਕਾਫੀ ਜਾਗਰੂਕ ਹੋ ਰਹੇ ਹਨ ਹੁਣ ਲੋਕਾਂ ਨੇ ਚੱਲਦੇ-ਚੱਲਦੇ ਸੜਕ 'ਤੇ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਬੰਦ ਕਰ ਦਿੱਤੀਆਂ ਹਨ ਅਤੇ ਅਸੀਂ ਸਾਰੇ ਵੀ ਜਿੱਥੇ ਸ਼ੂਟਿੰਗ ਕਰਦੇ ਰਹਿੰਦੇ ਹਾਂ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਹੀ ਘਰ ਜਾਣ ਦੀ ਸੋਚਦੇ ਹਾਂ। ਸੱਚ 'ਚ ਬਦਲਾਅ ਆਇਆ ਹੈ।'' ਉਂਝ ਅਮਿਤਾਭ ਬੱਚਨ ਨੇ ਅਤੇ ਇਲੈਆ ਰਾਜਾ ਨੇ ਮਿਲ ਕੇ 'ਰਾਸ਼ਟਰਗਾਣ' ਨੂੰ ਵੀ ਗਾਇਆ ਹੈ ਜੋ ਫਿਲਮ ਰਿਲੀਜ਼ ਦੇ ਹਫਤੇ 'ਚ ਥੀਏਟਰਸ 'ਚ ਵੀ ਦਿਖਾਇਆ ਜਾ ਸਕਦਾ ਹੈ। ਇਸ ਵੀਡੀਓ ਨੂੰ ਆਰ. ਬਾਲਕੀ ਨੇ ਹੀ ਸ਼ੂਟ ਕੀਤਾ ਹੈ।
ਯੁਵਰਾਜ ਸਿੰਘ ਬਾਰੇ ਸੁਣ ਕੇ ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਲੱਗਾ ਝਟਕਾ (ਵੀਡੀਓ)
NEXT STORY