ਕਟਿਹਾਰ- ਅਣਪਛਾਤੇ ਬਦਮਾਸ਼ਾਂ ਨੇ ਬੀਤੇ ਦੇਰ ਰਾਤ ਨੂੰ ਬਿਹਾਰ ਦੇ ਕਟਿਹਾਰ ਦੇ ਫਲਕਾ ਥਾਣਾ ਖੇਤਰ ਦੇ ਅਧੀਨ ਪੈਂਦੇ ਬਰੇਟਾ ਠਾਕੁਰਬਾੜੀ ਸਥਿਤ ਇਕ ਮੰਦਰ ਤੋਂ ਕਰੀਬ 7 ਕਿਲੋਗ੍ਰਾਮ ਦੇ ਭਾਰ ਵਾਲੀ ਰਾਮ ਅਤੇ ਸੀਤਾ ਦੀ ਮੂਰਤੀ ਚੋਰੀ ਕਰ ਲਈ। ਫਲਕਾ ਦੇ ਥਾਣਾ ਇੰਚਾਰਜ ਸੱਤਿਆਨਾਰਾਇਣ ਰਾਏ ਨੇ ਦੱਸਿਆ ਕਿ ਇਸ ਮੰਦਰ ਦੇ ਪੁਜਾਰੀ ਮੁੰਨਾ ਠਾਕੁਰ ਦਾ ਕਹਿਣਾ ਹੈ ਕਿ ਉਸ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਮੰਦਰ ਦੇ ਗੇਟ 'ਚ ਤਾਲਾ ਲਗਾਇਆ ਸੀ। ਪਰ ਜਦੋਂ ਉਹ ਸਵੇਰੇ ਉੱਥੇ ਪਹੁੰਚੇ ਤਾਂ ਮੰਦਰ ਦੇ ਗੇਟ ਦਾ ਤਾਲਾ ਖੁਲ੍ਹਿਆ ਹੋਇਆ ਦੇਖਿਆ ਅਤੇ ਰਾਮ ਤੇ ਸੀਤਾ ਦੀ ਮੂਰਤੀ ਗਾਇਬ ਸੀ।
ਕਰੀਬ 90 ਸਾਲ ਪੁਰਾਣੀ ਇਸ ਮੂਰਤੀ ਦੀ ਕੀਮਤ ਇਕ ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਪੁਲਸ ਨੇ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।
ਆਸਾ ਰਾਮ ਮਾਮਲਾ- ਪੁਲਸ ਨੇ ਮਾਰੇ ਗਏ ਗਵਾਹ ਦੇ ਬਿਆਨ ਦੀ ਕਾਪੀ ਲਈ
NEXT STORY