ਮੁਜ਼ੱਫਰਨਗਰ- ਸੂਰਤ 'ਚ ਆਸਾ ਰਾਮ ਦੇ ਖਿਲਾਫ ਬਲਾਤਕਾਰ ਮਾਮਲੇ ਦੇ ਇਕ ਗਵਾਹ ਰਹੇ ਅਖਿਲ ਗੁਪਤਾ ਦੇ ਕਤਲ ਦੀ ਜਾਂਚ ਕਰ ਰਹੇ ਪੁਲਸ ਦੇ ਇਕ ਦਲ ਨੇ ਗਾਂਧੀਨਗਰ ਦੀ ਇਕ ਅਦਾਲਤ ਤੋਂ ਉਸ ਦੇ ਮਾਰੇ ਜਾਣ ਤੋਂ ਪਹਿਲਾਂ ਦਿੱਤੇ ਗਏ ਬਿਆਨ ਦੀ ਇਕ ਕਾਪੀ ਲਈ ਹੈ। ਜੋਧਪੁਰ 'ਚ 16 ਸਾਲਾ ਲੜਕੀ ਦੇ ਯੌਨ ਉਤਪੀੜਨ ਦੇ ਦੋਸ਼ੀ ਆਸਾ ਰਾਮ ਦੇ ਖਿਲਾਫ ਗੁਪਤਾ (35) ਨੇ ਸੀ. ਆਰ. ਪੀ. ਸੀ. ਦੀ ਧਾਰਾ 164 ਦੇ ਅਧੀਨ ਬਿਆਨ ਦਰਜ ਕਰਵਾਇਆ ਸੀ। ਨਿਊ ਮੰਡੀ ਥਾਣਾ ਖੇਤਰ ਦੇ ਅਧੀਨ ਇਲਾਕੇ 'ਚ ਜਾਨਸਠ ਰੋਡ 'ਤੇ ਅਣਪਛਾਤੇ ਹਮਲਾਵਰਾਂ ਨੇ ਗੁਪਤਾ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਘਰ ਆ ਰਹੇ ਸਨ। ਇਸ ਦੌਰਾਨ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਸਾ ਰਾਮ ਬਲਾਤਕਾਰ ਮਾਮਲੇ ਦੇ ਗਵਾਹ ਦੀ ਹੱਤਿਆ ਦੇ ਮਾਮਲੇ 'ਚ ਕੁਝ ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਜਾਂਚ ਦੇ ਸਿਲਸਿਲੇ 'ਚ ਕੋਈ ਸੁਰਾਗ ਨਹੀਂ ਮਿਲਿਆ ਹੈ। ਗੁਪਤਾ ਦੇ ਕਾਤਲਾਂ ਨੂੰ ਫੜਨ ਲਈ ਪੁਲਸ ਕਮਿਸ਼ਨਰ ਸ਼ਰਵਨ ਕੁਮਾਰ ਦੀ ਲੀਡਰਸ਼ਿਪ 'ਚ ਤਿੰਨ ਮੈਂਬਰੀ ਪੁਲਸ ਦਲ ਦਾ ਗਠਨ ਕੀਤਾ ਗਿਆ ਹੈ।
134 ਸਾਲ ਬਾਅਦ ਸਭ ਤੋਂ ਗਰਮ ਵਰ੍ਹਾ ਰਿਹਾ 2014
NEXT STORY