ਅਹਿਮਦਾਬਾਦ- ਏਅਰ ਕੂਲਰ ਬਣਾਉਣ ਵਾਲੀ ਦੇਸ਼ ਦੀ ਮੋਹਰਲੀ ਕੰਪਨੀ ਸਿੰਫਨੀ ਦਾ ਸ਼ੁੱਧ ਮੁਨਾਫਾ 31 ਦਸੰਬਰ ਨੂੰ ਖਤਮ ਤਿਮਾਹੀ 'ਚ 45 ਫੀਸਦੀ ਵੱਧ ਕੇ 36.32 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ ਇਹ 24.79 ਕਰੋੜ ਰੁਪਏ ਰਿਹਾ ਸੀ। ਜੁਲਾਈ-ਜੂਨ ਮਾਲੀ ਸਾਲ ਦੀ ਪਾਲਣਾ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਸ਼ਨੀਵਾਰ ਨੂੰ ਹੋਈ ਬੈਠਕ ਤੋਂ ਬਾਅਦ ਜਾਰੀ ਤਿਮਾਹੀ ਅਤੇ ਛਮਾਹੀ ਨਤੀਜੇ ਦੇ ਮੁਤਾਬਕ ਦੂਜੀ ਤਿਮਾਹੀ 'ਚ ਕੰਪਨੀ ਦਾ ਕੁਲ ਮਾਲੀਆ 119.32 ਕਰੋੜ ਰੁਪਏ ਤੋਂ 30 ਫੀਸਦੀ ਵੱਧ ਕੇ 155.55 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਸੇ ਤਿਮਾਹੀ ਦੀ ਸਮਾਂ ਮਿਆਦ ਵਿਚ ਵਿਕਰੀ 'ਚ 31.4 ਫੀਸਦੀ ਦਾ ਵਾਧਾ ਹੋਇਆ ਅਤੇ ਇਹ 115.22 ਕਰੋੜ ਰੁਪਏ ਤੋਂ ਵੱਧ ਕੇ 151.41 ਕਰੋੜ ਰੁਪਏ ਹੋ ਗਈ। ਨਿਰਦੇਸ਼ਕ ਮੰਡਲ ਨੇ ਸ਼ੇਅਰਧਾਰਕਾਂ ਨੂੰ 200 ਫੀਸਦੀ ਅੰਤਰਿਮ ਲਾਭ ਅੰਸ਼ ਦੇਣ ਦਾ ਵੀ ਐਲਾਨ ਕੀਤਾ ਹੈ।
ਅੱਜ ਤੋਂ ਬਿਨਾਂ ਪਹਿਲਾਂ ਪੈਸੇ ਦਿੱਤੇ ਮਿਲੇਗਾ ਆਈਫੋਨ 6, ਜਾਣੋ ਕਿਵੇਂ
NEXT STORY