ਨਵੀਂ ਦਿੱਲੀ, ਕਾਂਗਰਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜਿਨ੍ਹਾਂ ਦੀ ਨੀਂਹ ਹੀ ਝੂਠ ਦੇ ਆਧਾਰ 'ਤੇ ਖੜ੍ਹੀ ਹੋਵੇ ਉਹ ਭ੍ਰਿਸ਼ਟਾਚਾਰ ਕਿਵੇਂ ਦੂਰ ਕਰ ਸਕਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਅਤੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਮੁਹਿੰਮ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸ਼੍ਰੀ ਕੇਜਰੀਵਾਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਤਸਦੀਕਸ਼ੁਦਾ ਹਲਫਨਾਮਾ ਚੋਣ ਹਲਕੇ ਨਵੀਂ ਦਿੱਲੀ 'ਚ ਵੰਡਵਾਇਆ ਸੀ। ਜਿਸ ਵਿਚ ਉਨ੍ਹਾਂ ਨੇ ਕਈ ਵਾਅਦੇ ਕੀਤੇ ਸਨ ਅਤੇ ਬਾਅਦ ਵਿਚ ਇਨ੍ਹਾਂ ਤੋਂ ਪੂਰੀ ਤਰ੍ਹਾਂ ਪਲਟ ਗਏ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸ਼੍ਰੀ ਕੇਜਰੀਵਾਲ ਦੇ ਹਲਫਨਾਮੇ ਦੀ ਫੋਟੋ ਕਾਪੀ ਵੰਡੀ। ਜਿਸ ਵਿਚ ਇਹ ਕਿਹਾ ਗਿਆ ਹੈ ਕਿ ਉਹ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣਗੇ, ਬੇਲੋੜੀ ਸੁਰੱਖਿਆ ਅਤੇ ਵੱਡਾ ਬੰਗਲਾ ਨਹੀਂ ਲੈਣਗੇ, ਇਸ ਦੇ ਇਲਾਵਾ ਆਪਣਾ ਹਰ ਕੰਮ ਜਨਤਾ ਕੋਲੋਂ ਪੁੱਛ ਕੇ ਕਰਨਗੇ। ਸ਼੍ਰੀ ਮਾਕਨ ਨੇ ਕਿਹਾ ਕਿ ਆਪ ਆਗੂ ਨੇ 49 ਦਿਨ ਦੀ ਸਰਕਾਰ ਚਲਾਉਣ ਦੌਰਾਨ ਇਨ੍ਹਾਂ ਸਾਰਿਆਂ ਵਾਅਦਿਆਂ ਨੂੰ ਤੋੜਿਆ ਅਤੇ ਅਸਤੀਫਾ ਦੇਣ ਵੇਲੇ ਜਨਤਾ ਕੋਲੋਂ ਪੱਛਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਝੂਠ ਦੇ ਪੁਲੰਦੇ ਦੀ ਨੀਂਹ 'ਤੇ ਇਮਾਰਤ ਖੜ੍ਹੀ ਕੀਤੀ। ਫਿਰ ਉਹ ਭ੍ਰਿਸ਼ਟਾਚਾਰ ਨਾਲ ਕਿਵੇਂ ਮੁਕਾਬਲਾ ਕਰਨਗੇ। ਕੇਜਰੀਵਾਲ ਤਾਂ ਝੂਠ ਬੋਲਣ ਦੇ ਮਾਸਟਰ ਹਨ। ਇਸ ਲਈ ਜਨਤਾ ਉਨ੍ਹਾਂ 'ਤੇ ਭਰੋਸਾ ਕਿਵੇਂ ਕਰ ਸਕਦੀ ਹੈ।
ਸ਼੍ਰੀ ਮਾਕਨ ਨੇ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਈ ਸਾਬਕਾ ਪੁਲਸ ਅਧਿਕਾਰੀ ਕਿਰਨ ਬੇਦੀ 'ਤੇ ਵੀ ਨਿਸ਼ਾਨਾ ਲਗਾਇਆ ਅਤੇ ਕਿਹਾ ਕਿ ਅੰਨਾ ਹਜ਼ਾਰੇ ਦੇ ਮੋਢਿਆਂ 'ਤੇ ਸਵਾਰ ਹੋ ਕੇ ਬਾਅਦ ਵਿਚ ਉਨ੍ਹਾਂ ਦੀ ਪਿੱਠ 'ਚ ਛੁਰਾ ਮਾਰ ਦਿੱਤਾ। ਅੰਨਾ ਅੰਦੋਲਨ ਦੌਰਾਨ ਉਨ੍ਹਾਂ ਦੀ ਪਹਿਲੀ ਪਹਿਲਕਦਮੀ ਭ੍ਰਿਸ਼ਟਾਚਾਰ ਮਿਟਾਉਣ ਦੀ ਸੀ ਪਰ ਹੁਣ ਉਹ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਨੂੰ ਮਿਟਾਉਣਾ ਉਨ੍ਹਾਂ ਦੀ ਪਹਿਲਕਦਮੀ 'ਚ ਹੁਣ 7ਵੇਂ ਨੰਬਰ 'ਤੇ ਹੈ। ਉਨ੍ਹਾਂ ਕਿਹਾ ਕਿ ਕੁਮਾਰੀ ਬੇਦੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਹ ਦਿਲੀ ਪਰਿਵਰਤਨ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕੁਮਾਰੀ ਬੇਦੀ ਨੂੰ ਸ਼ਾਮਲ ਕਰਕੇ ਦਿਖਾਇਆ ਹੈ ਕਿ ਸ਼੍ਰੀ ਮੋਦੀ ਦੇ ਆਪਣੇ ਚੁਣੇ ਹੋਏ ਵਿਧਾਇਕ ਜਾਂ ਆਗੂ ਕਿਸੇ ਕੰਮ ਦੇ ਨਹੀਂ ਹਨ। ਉਨ੍ਹਾਂ ਨੂੰ ਬਾਹਰੋਂ ਆਗੂਆਂ ਨੂੰ ਲਿਆਉਣਾ ਪੈ ਰਿਹਾ ਹੈ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਜਪਾ ਨੂੰ ਹੁਣ ਸ਼੍ਰੀ ਮੋਦੀ ਦੇ ਚਿਹਰੇ 'ਤੇ ਜਿੱਤ ਦਾ ਭਰੋਸਾ ਨਹੀਂ ਹੈ।
ਜਦੋਂ ਜਹਾਜ਼ 'ਚ ਲੜੇ ਸੁਨੰਦਾ-ਥਰੂਰ, ਉਦੋਂ ਹੋਈ ਇਕ ਕਾਲ!
NEXT STORY