ਨਵੀਂ ਦਿੱਲੀ- ਕਿਰਨ ਬੇਦੀ ਦੇ ਭਾਜਪਾ ਵਿਚ ਸ਼ਾਮਲ ਹੁੰਦੇ ਹੀ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਭਾਜਪਾ ਆਗੂਆਂ ਦੇ ਹੋਸ਼ ਉਡ ਗਏ ਹਨ। ਬੇਦੀ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਖੁਸ਼ੀਆਂ ਤਾਂ ਸਾਰੇ ਜ਼ਾਹਿਰ ਕਰ ਰਹੇ ਸਨ ਪਰ ਦੱਬੀ ਜ਼ੁਬਾਨ 'ਚ ਉਨ੍ਹਾਂ ਦੇ ਖਿਲਰੇ ਸੁਪਨਿਆਂ ਦਾ ਦਰਦ ਵੀ ਸਾਫ ਬਿਆਨ ਹੋ ਰਿਹਾ ਸੀ। ਦਿੱਲੀ ਦੇ ਤਖਤ 'ਤੇ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਹ ਤਾਂ ਚੋਣ ਨਤੀਜਾ ਹੀ ਤੈਅ ਕਰੇਗਾ ਪਰ ਬੇਦੀ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਹੀ ਨਹੀਂ, ਪ੍ਰਦੇਸ਼ ਭਾਜਪਾ ਦੇ ਕਈ ਮਹਾਰਥੀ ਆਗੂਆਂ ਦੀ ਪਰੇਸ਼ਾਨੀ ਵੀ ਵਧ ਗਈ ਹੈ। ਭਾਜਪਾ ਆਗੂ ਦੱਸਦੇ ਹਨ ਕਿ ਜਿਸ ਤਰ੍ਹਾਂ 2013 ਦੀਆਂ ਵਿਧਾਨ ਸਭਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਰਨ ਬੇਦੀ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ ਉਵੇਂ ਹੀ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਿਆਸਤ ਇਸ ਕਰਵਟ ਬੈਠੇਗੀ।
ਇਸੇ ਆਸ ਨਾਲ ਅਸੀਂ ਖੁਦ ਨੂੰ ਮੁੱਖ ਮੰਤਰੀ ਵਜੋਂ ਪ੍ਰਾਜੈਕਟ ਕਰਨ ਦੀ ਤਿਆਰੀ ਵਿਚ ਲੱਗੇ ਹੋਏ ਸੀ ਪਰ ਬੇਦੀ ਦੇ ਸ਼ਾਮਲ ਹੋਣ ਨਾਲ ਸਾਡਾ ਸਿਆਸੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿਉਂਕਿ ਉਹ ਫੈਸਲਾ ਸਿੱਧਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਹੈ। ਹਾਲਾਂਕਿ ਇੰਨਾ ਜ਼ਰੂਰ ਹੈ ਕਿ ਬੇਦੀ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦੀ ਪ੍ਰੇਸ਼ਾਨੀ ਜ਼ਿਆਦਾ ਵਧ ਗਈ ਹੈ।
ਬੇਦੀ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪਹਿਲਾਂ ਕੇਂਦਰੀ ਮਨੁੱਖੀ ਸਰੋਤ ਮੰਤਰੀ ਸਮ੍ਰਿਤੀ ਈਰਾਨੀ, ਪਾਰਟੀ ਦੇ ਰਾਸ਼ਟਰੀ ਸਕੱਤਰ ਡਾ. ਅਨਿਲ ਜੈਨ, ਪ੍ਰਦੇਸ਼ ਭਾਜਪਾ ਪ੍ਰਧਾਨ ਸਤੀਸ਼ ਉਪਾਧਿਆਏ, ਪ੍ਰੋਫੈਸਰ ਜਗਦੀਸ਼ ਮੁਖੀ, ਵਿਜੇ ਗੋਇਲ, ਪ੍ਰਭਾਤ ਝਾਅ ਅਤੇ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਮੁੱਖ ਮੰਤਰੀ ਦੀ ਰੇਸ ਵਿਚ ਮੰਨੀ ਜਾ ਰਹੀ ਸੀ। ਇਨ੍ਹਾਂ 'ਚ ਕੁਝ ਆਗੂਆਂ ਨੇ ਖੁਦ ਨੂੰ ਪੇਸ਼ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ।
ਕੇਜਰੀਵਾਲ ਝੂਠ ਬੋਲਣ ਦੇ ਮਾਸਟਰ, ਜਨਤਾ ਕਿਉਂ ਯਕੀਨ ਕਰੇ : ਮਾਕਨ
NEXT STORY