ਰੋਹਤਕ-ਰੋਹਤਕ 'ਚ ਇਕ ਵਿਅਕਤੀ ਨੂੰ ਵਟਸਐਪ 'ਤੇ ਮੈਸਜ ਫਾਰਵਰਡ ਕਰਨਾ ਮਹਿੰਗਾ ਪੈ ਗਿਆ। ਉਸ ਨੇ ਗਲਤੀ ਨਾਲ ਪੁਲਸ ਵਲੋਂ ਵਟਸਐਪ ਮਹਿਲਾ ਹੈਲਪਲਾਈਨ ਲਈ ਜਾਰੀ ਮੋਬਾਇਲ ਨੰਬਰ 'ਤੇ ਅਸ਼ਲੀਲ ਸਮੱਗਰੀ ਭੇਜ ਦਿੱਤੀ। ਉਕਤ ਦੋਸ਼ੀ ਨੂੰ ਪੁਲਸ ਵਲੋਂ ਫਿਲਹਾਲ ਗ੍ਰਿਫਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕਿਸੇ ਕੱਪੜੇ ਦੀ ਦੁਕਾਨ 'ਚ ਕੰਮ ਕਰਦਾ ਹੈ ਅਤੇ ਪੰਜਾਬ ਦੇ ਮਾਨਸਾ ਜ਼ਿਲੇ 'ਚ ਰਹਿੰਦਾ ਹੈ। ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਆਪਸ 'ਚ ਉਸ ਨੇ ਦੋਸਤਾਂ ਨਾਲ ਮਿਲ ਕੇ ਇਕ ਗਰੁੱਪ ਬਣਾਇਆ ਸੀ। ਉਸ ਦੇ ਕਿਸੇ ਦੋਸਤ ਨੇ ਗਰੁੱਪ 'ਚ ਪੁਲਸ ਦਾ ਨੰਬਰ ਐਡ ਕਰਨ ਲਈ ਮੈਸਜ ਕੀਤਾ ਸੀ।
ਦੋਸ਼ੀ ਨੇ ਦੋਸਤ ਦੇ ਕਹਿਣ 'ਤੇ ਪੁਲਸ ਦਾ ਨੰਬਰ ਐਡ ਕਰ ਲਿਆ ਅਤੇ ਉਸ 'ਤੇ ਮੈਸਜ ਅਤੇ ਅਸ਼ਲੀਲ ਕਲਿੱਪ ਭੇਜ ਦਿੱਤੀ। ਦੋਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਰੋਹਤਕ ਪੁਲਸ ਦਾ ਨੰਬਰ ਹੈ। ਫਿਰ ਉਸ ਨੇ ਵਟਸਐਪ ਨੂੰ ਹੀ ਡਿਲੀਟ ਕਰ ਦਿੱਤਾ ਅਤੇ ਸਾਰੇ ਮੈਸਜ ਵੀ ਡਿਲੀਟ ਕਰ ਦਿੱਤੇ। ਉਸ ਨੇ ਕਿਹਾ ਕਿ ਉਹ ਤਾਂ ਦੋਸਤ 'ਤੇ ਵਿਸ਼ਵਾਸ ਕਰਕੇ ਫਸ ਗਿਆ ਹੈ।
ਡੇਰਾ ਸੱਚਾ ਸੌਦਾ ਮੁਖੀ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ 'ਚ ਪੇਸ਼ ਹੋਏ
NEXT STORY