ਰੋਹਤਕ-ਰੋਹਤਕ 'ਚ ਬਹੁਚਰਚਿਤ ਦੋ ਭੈਣਾਂ ਨਾਲ 28 ਨਵੰਬਰ ਨੂੰ ਚੱਲਦੀ ਬੱਸ 'ਚ ਹੋਈ ਛੇੜਛਾੜ ਅਤੇ ਕੁੱਟਮਾਰ ਮਾਮਲੇ ਨੂੰ ਸੁਲਝਾਉਣ ਲਈ ਰੋਹਤਕ ਦੇ ਪਿੰਡ ਬੋਹਰ 'ਚ ਸਰਵ ਖਾਪ ਅਤੇ ਸਰਵ ਜਾਤੀ ਮਹਾਂਪੰਚਾਇਤ ਹੋਣ ਜਾ ਰਹੀ ਹੈ, ਜਿਸ 'ਚ ਹਰਿਆਣਾ ਦੇ ਕਰੀਬ 100 ਖਾਪ ਪ੍ਰਧਾਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
ਇਹ ਜਾਣਕਾਰੀ ਰੋਹਤਕ 84 ਖਾਪ ਦੇ ਪ੍ਰਧਾਨ ਹਰਦੀਪ ਅਲਹਾਵਲ ਨੇ ਦਿੱਤੀ। ਜ਼ਿਕਰਯੋਗ ਹੈ ਕਿ ਚੱਲਦੀ ਬੱਸ 'ਚ ਦੋ ਭੈਣਾਂ ਨਾਲ ਛੇੜਛਾੜ ਅਤੇ ਕੁੱਟਮਾਰ ਦਾ ਵੀਡੀਓ ਮੀਡਆ 'ਚ ਵਾਇਰਲ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਕੁੜੀਆਂ ਦੇ ਬਿਆਨ 'ਤੇ ਆਸਨ ਪਿੰਡ ਦੇ ਤਿੰਨ ਦੋਸ਼ੀ ਕੁਲਦੀਪ, ਮੋਹਿਤ ਅਤੇ ਦੀਪਕ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਸਰਕਾਰ ਨੇ ਵੀ ਦੋਹਾਂ ਭੈਣਾਂ ਨੂੰ 31-31 ਹਜ਼ਾਰ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਤੱਕ ਕਰ ਦਿੱਤਾ ਪਰ ਦੋਹਾਂ ਭੈਣਾਂ ਦਾ ਇਕ ਦੂਜਾ ਵੀਡੀਓ ਆਉਣ 'ਤੇ ਸਰਕਾਰ ਨੇ ਐੱਸ. ਆਈ. ਟੀ. ਦਾ ਗਠਨ ਕੀਤਾ ਸੀ।
ਐੱਸ. ਆਈ. ਟੀ. ਨੇ ਦੋਹਾਂ ਪੱਖਾਂ ਦਾ ਪਾਲੀਗ੍ਰਾਫੀ ਟੈਸਟ ਵੀ ਕਰਵਾ ਦਿੱਤਾ ਹੈ, ਜਿਸ ਦੀ ਸੁਣਵਾਈ ਜ਼ਿਲਾ ਕੋਰਟ 'ਚ ਚੱਲ ਰਹੀ ਹੈ। ਦੋਸ਼ੀ ਪੱਖ ਨੇ ਆਪਣੇ ਆਪ ਨੂੰ ਇਸ ਮਾਮਲੇ 'ਚ ਨਿਰਦੋਸ਼ ਦੱਸਿਆ ਸੀ ਕਿ ਮੁੰਡਿਆਂ ਦੇ ਪੱਖ 'ਚ ਪਿੰਡ ਦੀਆਂ ਕਈ ਔਰਤਾਂ ਸਾਹਮਣੇ ਆਈਆਂ ਸਨ। ਦੂਜੇ ਪਾਸੇ ਆਸਨ ਦੀ ਪੰਚਾਇਤ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਖਾਪਾਂ ਨੂੰ ਅਪੀਲ ਕੀਤੀ ਸੀ, ਜਿਸ ਦੇ ਕਾਰਨ ਐਤਵਾਰ ਨੂੰ ਪਿੰਡ ਬੋਹਰ 'ਚ ਸਰਵ ਖਾਪ ਅਤੇ ਸਰਵ ਜਾਤੀ ਮਹਾਂਪੰਚਾਇਤ ਹੋਣ ਜਾ ਰਹੀ ਹੈ। ਇਸ 'ਚ ਹਰਿਆਣਾ ਦੀ ਕਰੀਬ 100 ਖਾਪ ਪੰਚਾਇਤਾਂ ਤੇ ਪ੍ਰਧਾਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
ਸੰਸਦੀ ਬੋਰਡ ਲਾਏਗਾ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ 'ਤੇ ਮੋਹਰ : ਰਾਜਨਾਥ
NEXT STORY