ਲਾਸ ਏਂਜਲਸ- ਗਾਇਕਾ ਸੈਲੇਨਾ ਗੋਮੇਜ਼ ਤੇ ਗਾਇਕ ਜਸਟਿਨ ਬੀਬਰ ਨੂੰ ਇਕੱਠਿਆਂ ਡਿਨਰ ਕਰਦੇ ਦੇਖਿਆ ਗਿਆ। ਉਦੋਂ ਤੋਂ ਹੀ ਅਜਿਹੀਆਂ ਖਬਰਾਂ ਹਨ ਕਿ ਉਹ ਮੁੜ ਇਕੱਠੇ ਹੋ ਗਏ ਹਨ। ਖਬਰਾਂ ਮੁਤਾਬਕ ਗੋਮੇਜ਼ ਤੇ ਬੀਬਰ ਨੂੰ ਬੇਵਰਲੀ ਹਿੱਲਜ਼ ਦੇ ਮਾਸਟ੍ਰੋਜ਼ ਸਟੀਕਹਾਊਸ 'ਚ ਦੇਖਿਆ ਗਿਆ। ਉਨ੍ਹਾਂ ਦੇ ਰਿਸ਼ਤੇ ਦੇ ਉਤਾਰ-ਚੜ੍ਹਾਅ ਵਿਚਾਲੇ ਉਨ੍ਹਾਂ ਨੂੰ ਰੈਸਟੋਰੈਂਟ 'ਚ ਇਕੱਠੇ ਦੇਖਿਆ ਜਾ ਰਿਹਾ ਹੈ।
ਰੈਸਟੋਰੈਂਟ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਹੱਥ ਵਿਚ ਹੱਥ ਫੜੀ ਦੇਖਿਆ। ਦੋਵੇਂ ਇਕ ਹੀ ਕਾਰ ਤੋਂ ਬਾਹਰ ਨਿਕਲੇ ਤੇ ਵੈਸਟ ਹਾਲੀਵੁੱਡ ਦੇ ਹੋਟਲ ਪਹੁੰਚੇ, ਜਿਥੇ ਸੈਲੇਨਾ ਠਹਿਰੀ ਹੋਈ ਸੀ। ਹਾਲਾਂਕਿ ਗੋਮੇਜ਼ ਨੂੰ ਡੀ. ਜੇ. ਜ਼ੈੱਡ ਨਾਲ ਵੀ ਹੱਥਾਂ ਵਿਚ ਹੱਥ ਪਾ ਕੇ ਦੇਖਿਆ ਗਿਆ ਤੇ ਇਨ੍ਹਾਂ ਦੇ ਪਿਆਰ ਦੀ ਅਫਵਾਹ ਵੀ ਸੁਣੀ ਗਈ ਹੈ।
ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲੀ ਫਿਲਮ ਹੈ 'ਕਵੀਨ'
NEXT STORY