ਨਵੀਂ ਦਿੱਲੀ- ਬਜਾਜ ਆਟੋ ਭਾਰਤੀ ਟੂ-ਵ੍ਹੀਲਰ ਬਾਜ਼ਾਰ 'ਚ ਆਪਣੀ ਹਿੱਸੇਦਾਰੀ 'ਚ ਆਈ ਕਮੀ ਨੂੰ ਫਿਰ ਤੋਂ ਵਾਪਸ ਪਾਉਣ ਦੀ ਕਵਾਇਦ 'ਚ ਲੱਗੀ ਹੈ। ਕੰਪਨੀ ਨੇ ਅਗਲੇ 6 ਮਹੀਨੇ 'ਚ 6 ਨਵੇਂ ਉਤਪਾਦ ਉਤਾਰਣ ਦੀ ਤਿਆਰੀ ਕੀਤੀ ਹੈ। ਇਸ 'ਚ 100 ਸੀ.ਸੀ. ਦੀ ਵਲੀਂ ਬਾਈਕ ਦੇ ਇਲਾਵਾ ਉਸ ਦੇ ਮੁੱਖ ਬ੍ਰਾਂਡ ਪਲਸਰ ਦੇ ਤਹਿਤ 400 ਸੀ.ਸੀ. ਦਾ ਇਕ ਮਾਡਲ ਸ਼ਾਮਲ ਹੋਵੇਗਾ।
ਕੰਪਨੀ ਕਦੇ 100 ਸੀ.ਸੀ. ਦੇ ਵੱਧ ਮਾਤਰਾ ਵਾਲੇ ਬਲਾਕ ਨੂੰ ਵੱਖ ਦੇਖ ਰਹੀ ਸੀ। ਹੁਣ ਉਹ ਇਸ ਖੇਤਰ 'ਚ ਫਿਰ ਆਪਣੀ ਨਵੀਂ ਜਗ੍ਹਾ ਬਣਾਉਣਾ ਚਾਹੁੰਦੀ ਹੈ। ਕੰਪਨੀ ਨੇ ਇਸ ਸਾਲ ਮਾਰਚ ਤੱਕ ਘਰੇਲੂ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਬਜਾਜ ਆਟੋ ਦੇ ਪ੍ਰਧਾਨ (ਕਾਰੋਬਾਰ ਵਿਕਾਸ ਅਤੇ ਇੰਸ਼ੋਰੈਂਸ) ਐਸ ਰਵੀ ਕੁਮਾਰ ਨੇ ਕਿਹਾ ਕਿ ਅਗਲੇ 6 ਮਹੀਨੇ 'ਚ ਇਸੀਂ ਹਰ ਮਹੀਨੇ ਇਕ ਮਾਡਲ ਉਤਾਰਾਂਗੇ। ਹਾਲਾਂਕਿ ਇਸ ਪ੍ਰੋਗਗਾਮ ਦਾ ਬਿਓਰਾ ਨਹੀਂ ਦਿੱਤਾ ਪਰ ਕਿਹਾ ਕਿ 100 ਸੀ.ਸੀ. ਦੀ ਨਵੀਂ ਬਈਕ ਚਾਲੂ ਤਿਮਾਹੀ ਦੌਰਾਨ ਉਤਾਰੀ ਜਾਵੇਗੀ।
ਰਵੀਕੁਮਾਰ ਨੇ ਕਿਹਾ ਕਿ 100 ਸੀ.ਸੀ. ਬਲਾਕ 'ਚ ਸਾਡੇ ਕੋਲ ਪਲੈਟੀਨਾ ਹੈ ਜੋ ਉਪਭੋਗਾਤਾ ਨੂੰ ਉਨ੍ਹਾਂ ਦੇ ਪੈਸੇ ਦਾ ਮੁੱਲ ਦਿਵਾਉਂਦਾ ਹੈ। ਡਿਸਕਨਰ ਹੈ ਦੋ ਕਾਰਜਕਾਰੀਆਂ ਲਈ ਹੈ। ਨਵਾਂ ਮਾਡਲ ਆਪਣੀ ਜਗ੍ਹਾ ਬਣਾਏਗਾ।
ਐੱਚ.ਡੀ.ਐੱਫ.ਸੀ. ਬੈਂਕ 2014 'ਚ ਵਿਸ਼ਵ ਦੇ 50 ਸਭ ਤੋਂ ਵੱਧ ਮੁਲਾਂਕਣ ਵਾਲੇ ਬੈਂਕਾਂ 'ਚ ਸ਼ਾਮਲ
NEXT STORY