ਨਵੀਂ ਦਿੱਲੀ- ਦੇਸ਼ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਨਵੰਬਰ 2014 'ਚ 1.53 ਅਰਬ ਡਾਲਰ ਰਿਹਾ ਜੋ ਸਾਲ 2013 ਦੇ ਇਸੇ ਮਹੀਨੇ ਦੇ ਐੱਫ.ਡੀ.ਆਈ. ਦੇ ਮੁਕਾਬਲੇ 'ਚ 6 ਫੀਸਦੀ ਘੱਟ ਹੈ। ਨਵੰਬਰ 2013 'ਚ ਇਸ ਦੇ ਜ਼ਰੀਏ 1.63 ਅਰਬ ਡਾਲਰ ਦਾ ਦੇਸ਼ 'ਚ ਨਿਵੇਸ਼ ਹੋਇਆ ਸੀ। ਹਾਲਾਂਕਿ ਚਾਲੂ ਮਾਲੀ ਸਾਲ 'ਚ ਅਪ੍ਰੈਲ ਤੋਂ ਨਵੰਬਰ ਤੱਕ ਅੱਠ ਮਹੀਨਿਆਂ 'ਚ ਐੱਫ.ਡੀ.ਆਈ. 'ਚ 22 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਰਕਮ 15.45 ਅਰਬ ਡਾਲਰ 'ਤੇ ਪਹੁੰਚ ਗਈ ਹੈ।
ਸਰਕਾਰੀ ਅੰਕੜਿਆਂ ਦੇ ਮੁਤਾਬਕ ਦੇਸ਼ 'ਚ ਐੱਫ.ਡੀ.ਆਈ. ਆਕਰਸ਼ਿਤ ਕਰਨ ਵਾਲੇ 10 ਪ੍ਰਮੁੱਖ ਖੇਤਰਾਂ 'ਚ ਟੈਲੀਕਾਮ ਉਦਯੋਗ ਅੱਵਲ ਰਿਹਾ ਹੈ। ਪਹਿਲੇ ਅੱਠ ਮਹੀਨਿਆਂ 'ਚ 2.47 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਹੈ। ਇਸ ਤੋਂ ਬਾਅਦ ਸੇਵਾ ਖੇਤਰ 'ਚ 1.84 ਅਰਬ ਡਾਲਰ, ਆਟੋਮੋਬਾਈਲ 1.53 ਅਰਬ ਡਾਲਰ, ਦਵਾਈ 1.15 ਅਰਬ ਡਾਲਰ ਅਤੇ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ 'ਚ 86.2 ਕਰੋੜ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਹੈ।
ਚਾਲੂ ਮਾਲੀ ਸਾਲ ਦੇ ਅੱਠ ਮਹੀਨਿਆਂ ਵਿਚ ਮਾਰੀਸ਼ਸ ਤੋਂ ਸਭ ਤੋਂ ਵੱਧ 5.20 ਅਰਬ ਡਾਲਰ ਦਾ ਨਿਵੇਸ਼ ਆਇਆ ਹੈ। ਇਸ ਤੋਂ ਬਾਅਦ ਸਿੰਗਾਪੁਰ ਤੋਂ 3.74 ਅਰਬ ਡਾਲਰ, ਨੀਦਰਲੈਂਡ ਤੋਂ 2.42 ਅਰਬ ਡਾਲਰ, ਅਮਰੀਕਾ ਤੋਂ 1.35 ਅਰਬ ਡਾਲਰ, ਜਾਪਾਨ ਤੋਂ 1.28 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ ਹੈ। ਸਾਲ 2013-14 'ਚ ਕੁਲ ਮਿਲਾ ਕੇ 24.29 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਸੀ ਜਦੋਂਕਿ ਸਾਲ 2012-13 'ਚ ਇਹ ਰਕਮ 22.42 ਅਰਬ ਡਾਲਰ ਰਹੀ ਸੀ।
ਬਜਾਜ ਆਟੋ 6 ਮਹੀਨੇ 'ਚ 6 ਨਵੇਂ ਮਾਡਲ ਉਤਾਰੇਗੀ
NEXT STORY