ਨਵੀਂ ਦਿੱਲੀ- ਲੋਕਾਂ ਦੀ ਸਟਾਈਲਿਸ਼ ਅਤੇ ਸਪੋਰਟੀ ਲੁੱਕ ਨਾਲ ਹੀ ਹੈਚਬੈਕ ਵਰਗੀਆਂ ਖੂਬੀਆਂ ਇਕ ਹੀ ਪਲੇਟਫਾਰਮ 'ਤੇ ਪਾਉਣ ਦੀ ਚਾਹਤ ਅਤੇ ਉਸ ਦੇ ਪ੍ਰਤੀ ਵੱਧਦੇ ਕਰੇਜ਼ ਦੀ ਬਦੌਲਤ ਭਾਰਤੀ ਬਾਜ਼ਾਰ 'ਚ ਕਰਾਸਓਵਰ ਕਾਰਾਂ ਦੀ ਧਮਕ ਤੇਜ਼ ਹੋ ਗਈ ਹੈ।
ਕਾਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਵਾਕਸਵੈਗਨ ਆਪਣੀਆਂ ਕਰਾਸਓਵਰ ਕਾਰਾਂ ਕਰਾਸ ਪੋਲੋ, ਟੋਯੋਟਾ ਇਟੀਅਸ ਕਰਾਸ ਅਤੇ ਫਿਏਟ ਇੰਡੀਆ ਏਵੇਂਚੁਰਾ ਪੇਸ਼ ਕਰ ਚੁੱਕੀ ਹੈ। ਉਥੇ ਹੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਐੱਸ. ਕਰਾਸ ਅਤੇ ਦੂਜੀ ਵੱਡੀ ਕੰਪਨੀ ਹੁੰਡਈ ਮੋਟਰਸ ਆਈ-20 ਕਰਾਸ ਅਗਲੇ ਕੁਝ ਮਹੀਨਿਆਂ 'ਚ ਪੇਸ਼ ਕਰਨ ਦੀ ਤਿਆਰੀ 'ਚ ਹੈ। ਕਾਰ ਬਣਾਉਣ ਵਾਲੀ ਯੂਰੋਪ ਦੀ ਸਭ ਤੋਂ ਵੱਡੀ ਕੰਪਨੀ ਵਾਕਸਵੈਗਨ ਨੇ ਭਾਰਤੀ ਬਾਜ਼ਾਰ 'ਚ ਬੀਤੇ ਹਫਤੇ ਨਵੀਂ ਕਰਾਸਓਵਰ ਕਾਰ ਪੋਲੋ ਐਮ.ਪੀ.ਆਈ. ਪੇਸ਼ ਕੀਤੀ ਜਿਸ ਦੀ ਸ਼ੁਰੂਆਤੀ ਕੀਮਤ 6.94 ਲੱਖ ਰੁਪਏ ਹੈ।
ਕੰਪਨੀ ਦੇ ਨਿਦੇਸ਼ਕ ਮਾਈਕਲ ਮੇਅਰ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ 1.2 ਲੀਟਰ (1200 ਸੀ.ਸੀ.) ਪੈਟਰੋਲ ਇੰਜਣ ਕਾਰ ਨੂੰ 74 ਬ੍ਰੇਕ ਹਾਰਸ ਪਾਵਰ (ਬੀ.ਐਚ.ਪੀ.) ਅਤੇ 110 ਨਿਊਟਨ ਮੀਟਰ (ਐਨ.ਐਮ.) ਟਾਰਕ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੀ ਮਾਈਲਜ 16.47 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ 'ਚ ਐਂਟੀ ਲਾਕ ਬ੍ਰੇਕ ਦੇ ਨਾਲ ਫਰੰਟ 'ਚ ਦੇ ਏਅਰਬੈਗ ਅਤੇ ਇਸ ਨੂੰ 4 ਸਟਾਰ ਐਨ.ਸੀ.ਏ.ਪੀ. ਸੁਰੱਖਿਆ ਰੇਟਿੰਗ ਪ੍ਰਾਪਤ ਹੈ।
ਏਅਰ ਇੰਡੀਆ ਨੇ ਲਾਗਤ ਕਟੌਤੀ ਉਪਾਵਾਂ ਦਾ ਐਲਾਨ ਕੀਤਾ
NEXT STORY