ਨਵੀਂ ਦਿੱਲੀ- ਭਾਰਤ 'ਤੇ ਇਸ ਸਮੇਂ ਲੱਗਭਗ 68 ਅਰਬ ਡਾਲਰ (4207 ਅਰਬ ਰੁਪਏ) ਦਾ ਵਿਦੇਸ਼ੀ ਕਰਜ਼ ਹੈ, ਜਿਸ ਦਾ ਬਹੁਤ ਵੱਡਾ ਹਿੱਸਾ ਸਰਕਾਰ ਵਲੋਂ ਲਿਆ ਗਿਆ ਕਰਜ਼ ਹੈ। ਸੂਚਨਾ ਦੇ ਅਧਿਕਾਰ ਐਕਟ (ਆਰ.ਟੀ.ਆਈ.) ਤਹਿਤ ਵਿੱਤ ਮੰਤਰਾਲਾ ਦੇ ਆਰਥਿਕ ਕਾਰਜ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਦਸੰਬਰ 2014 ਦੀ ਸਥਿਤੀ ਅਨੁਸਾਰ, ਭਾਰਤ 'ਤੇ ਬਕਾਇਆ ਵਿਦੇਸ਼ੀ ਕਰਜ਼ਾ 67,909,173,966 ਡਾਲਰ (4,207,333,245,859 ਰੁਪਏ) ਸੀ।
ਭਾਰਤ 'ਤੇ ਬਕਾਇਆ ਕੁੱਲ ਵਿਦੇਸ਼ੀ ਕਰਜ਼ੇ 'ਚ ਸਰਕਾਰੀ ਏਜੰਸੀਆਂ 'ਤੇ ਬਕਾਇਆ ਵਿਦੇਸ਼ੀ ਕਰਜ਼ਾ (ਬਹੁਪੱਖੀ ਅਤੇ ਦੋਪੱਖੀ ਕਰਜ਼ਾ) 59,091,790,296 ਡਾਲਰ (3,661,049,595,333 ਰੁਪਏ) ਸੀ ਜਦੋਂਕਿ ਗੈਰ ਸਰਕਾਰੀ ਏਜੰਸੀਆਂ ਅਤੇ ਸੰਗਠਨਾਂ 'ਤੇ ਬਕਾਇਆ ਕਰਜ਼ 8,817,283,670 ਡਾਲਰ (546,283,650,526 ਰੁਪਏ) ਸੀ। ਭਾਰਤ 'ਤੇ ਇਹ ਵਿਦੇਸ਼ੀ ਕਰਜ਼ ਅਮਰੀਕਾ, ਜਰਮਨੀ, ਫਰਾਂਸ, ਜਾਪਾਨ, ਰੂਸ, ਸਵਿਟਜ਼ਰਲੈਂਡ, ਏਸ਼ੀਆਈ ਵਿਕਾਸ ਬੈਂਕ, ਓਪੇਕ, ਅੰਤਰਰਾਸ਼ਟਰੀ ਖੇਤੀ ਵਿਕਾਸ ਫੰਡ, ਅੰਤਰਰਾਸ਼ਟਰੀ ਵਿਕਾਸ ਸੰਘ, ਅੰਤਰਰਾਸ਼ਟਰੀ ਪ੍ਰੀਨਿਰਮਾਣ ਅਤੇ ਵਿਕਾਸ ਬੈਂਕ ਆਦਿ ਦਾ ਹੈ।
ਆਰ.ਟੀ.ਆਈ. ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ 'ਤੇ ਬਕਾਇਆ ਕਰਜ਼ੇ 'ਚ ਬਹੁਪੱਖੀ ਏਜੰਸੀਆਂ ਅਤੇ ਸੰਗਠਨਾਂ ਤੋਂ ਪ੍ਰਾਪਤ ਕਰਜ਼ਾ 43,789,244,605, ਡਾਲਰ (2,713,533,383,998 ਰੁਪਏ) ਅਤੇ ਦੋ ਪੱਖੀ ਆਧਾਰ 'ਤੇ ਲਿਆ ਗਿਆ ਕਰਜ਼ 15,292,54690 ਡਾਲਰ (947,516,211,335 ਰੁਪਏ) ਸੀ। ਹਿਸਾਰ ਸਥਿਤ ਆਰ.ਟੀ.ਆਈ. ਕਾਰਜਕਰਤਾ ਰਮੇਸ਼ ਸ਼ਰਮਾ ਨੇ ਵਿੱਤ ਮੰਤਰਾਲੇ ਤੋਂ ਵਿਦੇਸ਼ੀ ਕਰਜ਼ ਦੀ ਰਾਸ਼ੀ ਦਾ ਬਿਓਰਾ ਮੰਗਿਆ ਸੀ।
ਟੈਕਸ ਚੋਰੀ ਅਤੇ ਕਾਲੇ ਧਨ ਨੂੰ ਸਫੈਦ ਬਣਾਉਣ 'ਚ ਤੇਜੜੀ-ਮੰਦੜੀ ਗਰੁੱਪਾਂ ਦੀ ਭੂਮਿਕਾ
NEXT STORY